ਉਸਾਰੀ ਅਧੀਨ ਇਮਾਰਤ ਤੋਂ ਡਿੱਗ ਕੇ ਮਜ਼ਦੂਰ ਦੀ ਮੌਤ
07:49 AM Dec 30, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 29 ਦਸੰਬਰ
ਇਥੋਂ ਦੇ ਢਕੋਲੀ ਦੇ ਕਿਸ਼ਨਪੁਰਾ ਖੇਤਰ ਵਿੱਚ ਪੈਂਦੇ ਡਰੀਮ ਹੋਮਸ ਕਲੋਨੀ ਵਿੱਚ ਇਕ ਘਰ ਦੀ ਉਸਾਰੀ ਦੌਰਾਨ ਕੰਮ ਕਰ ਰਹੇ ਪਰਵਾਸੀ ਮਜ਼ਦੂਰ ਦੀ ਉੱਪਰ ਤੋਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮੂ ਵਜੋਂ ਹੋਈ। ਮ੍ਰਿਤਕ ਦੀ ਪਤਨੀ ਰਾਮ ਦੁਲਾਰੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਨਿੱਜੀ ਠੇਕੇਦਾਰ ਬਤੌਰ ਮਜ਼ਦੂਰ ਕੰਮ ’ਤੇ ਲੈ ਗਿਆ ਸੀ। ਇਸ ਦੌਰਾਨ ਉਸ ਦਾ ਪਤੀ ਉਪਰਲੀ ਮੰਜ਼ਿਲ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਉਸ ਨੂੰ ਢਕੋਲੀ ਹਸਪਤਾਲ ਲਿਆਂਦਾ ਗਿਆ ਮਗਰੋਂ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਰਾਮ ਦੁਲਾਰੀ ਨੇ ਦੋਸ਼ ਲਾਇਆ ਕਿ ਇਹ ਹਾਦਸਾ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ। ਉਸ ਨੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਏਗੀ।
Advertisement
Advertisement
Advertisement