ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੁਆਇਲਰ ’ਚ ਡਿੱਗਣ ਕਾਰਨ ਕਾਮੇ ਦੀ ਮੌਤ

07:21 AM Dec 13, 2023 IST

ਪੱਤਰ ਪ੍ਰੇਰਕ
ਜੈਤੋ, 12 ਦਸੰਬਰ
ਨਜ਼ਦੀਕੀ ਪਿੰਡ ਸੇਢਾ ਸਿੰਘ ਵਾਲਾ ’ਚ ਸਥਿਤ ਪਾਵਰ ਪਲਾਂਟ ਦੇ ਬੁਆਇਲਰ ’ਚ ਡਿੱਗਣ ਕਾਰਨ ਇਕ ਲੜਕੇ ਦੀ ਕਥਿਤ ਤੌਰ ’ਤੇ ਮੌਤ ਹੋ ਗਈ। ਬਾਲਮੀਕ ਕਲੋਨੀ ਜੈਤੋ ਵਾਸੀ ਕਾਕਾ ਸਿੰਘ (16) ਮੈਸ. ਸੁਖਬੀਰ ਐਗਰੋ ਐਨਰਜੀ ਲਿਮਟਿਡ ਸੇਢਾ ਸਿੰਘ ਵਾਲਾ ਵਿਚ ਕਾਮਾ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਕਾਕਾ ਸਿੰਘ 9 ਦਸੰਬਰ ਨੂੰ ਕੰਮ ਕਰਨ ਲਈ ਘਰੋਂ ਗਿਆ ਸੀ ਪਰ ਜਦੋਂ ਉਹ ਕੰਮ ਤੋਂ ਨਾ ਪਰਤਿਆ ਤਾਂ 10 ਦਸੰਬਰ ਨੂੰ ਪਰਿਵਾਰ ਵੱਲੋਂ ਪਾਵਰ ਪਲਾਂਟ ’ਚ ਜਾ ਕੇ ਉਸ ਬਾਰੇ ਜਾਣਕਾਰੀ ਮੰਗੀ ਗਈ। ਮਗਰੋਂ ਪਰਿਵਾਰ ਨੇ ਬਾਜਾਖਾਨਾ ਪੁਲੀਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਅੱਜ ਦੇਰ ਸ਼ਾਮ ਨੂੰ ਪਤਾ ਲੱਗਾ ਕਿ ਉਹ 2
ਨੰਬਰ ਪਰਾਲੀ ਵਾਲੀ ਬੈਲਟ ’ਤੇ ਕੰਮ ਕਰ ਰਿਹਾ ਸੀ ਤਾਂ ਉਹ ਬੈਲਟ ਵਿੱਚ ਫਸ ਕੇ ਅੱਗੇ ਬੁਆਇਲਰ ਵਿੱਚ ਜਾ ਡਿੱਗਿਆ ਜਿੱਥੇ ਤਾਪਮਾਨ ਜ਼ਿਆਦਾ ਹੋਣ ਕਰਕੇ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Advertisement