ਸਰਵਿਸ ਰੋਡ ਬਣਾਉਣ ਦਾ ਕੰਮ ਸ਼ੁਰੂ
ਪੱਤਰ ਪ੍ਰੇਰਕ
ਜੀਂਦ, 20 ਅਗਸਤ
ਜੀਂਦ ਦੇ ਹਾਂਸੀ ਰੋਡ ’ਤੇ ਸਰਕਾਰ ਦੁਆਰਾ ਰੇਲਵੇ ਓਵਰ ਬ੍ਰਿਜ ਬਣਾਇਆ ਜਾ ਰਿਹਾ ਹੈ, ਜਿਸਦਾ ਕੰਮ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਇੱਥੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹ ਵੇਖਣ ’ਚ ਆਇਆ ਕਿ ਇਸ ਪੁਲ ਨੂੰ ਬਣਾਉਣ ਲਈ ਦੋ-ਢਾਈ ਸਾਲ ਦਾ ਸਮਾਂ ਮੰਗਿਆ ਗਿਆ ਹੈ ਅਤੇ ਕੰਮ ਚਲਦੇ ਨੂੰ ਲਗਭਗ ਸਾਲ ਦਾ ਸਮਾਂ ਬੀਤ ਵੀ ਗਿਆ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਰਵਿਸ ਰੋਡ ਨਹੀਂ ਬਣਾਈ ਗਈ, ਜਿਸ ਕਾਰਨ ਇੱਥੋਂ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਮੁੱਦੇ ਨੂੰ ਲੈਕੇ ਪਿਛਲੇ ਦਿਨੀਂ ਵਪਾਰ ਮੰਡਲ ਜੀਂਦ ਦੇ ਪੱਦ ਅਧਿਕਾਰੀ ਹਾਂਸੀ ਰੋਡ ’ਤੇ ਪਹੁੰਚੇ ਅਤੇ ਉੱਥੇ ਮੌਜੂਦ ਅਧਿਕਾਰੀਆਂ ਨਾਲ ਗੱਲ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਕੁਝ ਹੀ ਦਨਿਾਂ ਵਿੱਚ ਇੱਥੇ ਸਰਵਿਸ ਰੋਡ ਬਣਵਾ ਦਿੱਤੀ ਜਾਵੇਗੀ। ਵਪਾਰ ਮੰਡਲ ਦੇ ਪੱਦ ਅਧਿਕਾਰੀਆਂ ਦੁਆਰਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਅਸਰ ਉਦੋਂ ਵਿਖਾਈ ਦਿੱਤਾ, ਜਦੋਂ ਅੱਜ ਚੌਥੇ ਦਿਨ ਹੀ ਇੱਥੇ ਸਰਵਿਸ ਰੋਡ ਬਣਨੀ ਸ਼ੁਰੂ ਹੋ ਗਈ।