ਘਰ ਤੋਂ ਕੰਮ: ਕਿਰਾਏ ’ਤੇ ਦਫ਼ਤਰੀ ਫਰਨੀਚਰ ਲੈਣ ਦਾ ਰੁਝਾਨ ਵਧਿਆ
05:58 PM Aug 23, 2020 IST
ਮੁੰਬਈ, 23 ਅਗਸਤ
Advertisement
ਕਰੋਨਾ ਮਹਾਮਾਰੀ ਕਾਰਨ ਤੋਂ ਕੰਮ ਕਰਨ ਦੇ ਸੱਭਿਆਚਾਰ ਕਾਰਨ ਕਿਰਾਏ ਉੱਤੇ ਦਫਤਰੀ ਫਰਨੀਚਰ ਦੀ ਮੰਗ ਵੀ ਵੱਧ ਗਈ ਹੈ। ਇਸ ਬਾਰੇ ਅਧਿਆਨ ਕਰਨ ਵਾਲੇ ਸਿਧਾਂਤ ਲਾਂਬਾ ਨੇ ਦੱਸਿਆ ਕਿ ਮਾਰਚ ਦੇ ਅਖੀਰਲੇ ਹਫ਼ਤੇ ਤੋਂ ਦੇਸ਼ਵਿਆਪੀ ਤਾਲਾਬੰਦੀ ਤੋਂ ਬਾਅਦ ਘਰ ਤੋਂ ਕੰਮ ਕਰਨਾ ਇਕ ਆਮ ਵਰਤਾਰਾ ਹੈ ਪਰ ਪੇਸ਼ੇਵਰਾਂ ਨੂੰ ਘਰ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣ ਕਾਰਨ ਉਨ੍ਹਾਂ ਨੇ ਘਰ ਵਿੱਚ ਦਫਤਰ ਵਰਗਾ ਢਾਂਚਾ ਵਿਕਸਤ ਕਰਨ ਲਈ ਫਰਨੀਚਰ ਕਿਰਾਏ ’ਤੇ ਲੈਣਾ ਸ਼ੁਰੂ ਕੀਤਾ ਹੈ, ਜਿਸ ਕਾਰਨ ਅਜਿਹੇ ਫਰਨੀਚਰ ਦੀ ਮੰਗ ਵੱਧ ਰਹੀ ਹੈ।ਉਨ੍ਹਾਂ ਕਿਹਾ ਕਿ ਬਹੁਤੇ ਲੋਕ ਅਜਿਹੇ ਫਰਨੀਚਰ ਨੂੰ ਹਾਲਾਤ ਆਮ ਵਾਂਗ ਹੋਣ ਤੋਂ ਬਾਅਦ ਘਰ ਵਿੱਚ ਨਹੀਂ ਰੱਖ ਸਕਣਗੇ ਜਿਸ ਕਾਰਨ ਉਨ੍ਹਾਂ ਨੇ ਇਸ ਨੂੰ ਕਿਰਾਏ ’ਤੇ ਲੈਣਾ ਮੁਨਾਸਬਿ ਸਮਝਿਆ।
Advertisement
Advertisement