ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਪਬਲਿਕ ਸਕੂਲ ਕਰਾਟਾ ਚੈਂਪੀਅਨਸ਼ਿਪ ਜਿੱਤੀ

08:32 AM May 23, 2024 IST
ਜੇਤੂ ਖਿਡਾਰੀ ਆਪੋ-ਆਪਣੇ ਤਗ਼ਮਿਆਂ ਨਾਲ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਮਈ
ਭਾਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਨੇ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿਚ ਅੰਡਰ-14 ਉਮਰ ਵਰਗ ਵਿਚ ਅੱਵਲ ਰਹਿੰਦਿਆਂ ਟਰਾਫੀ , ਤੇ ਕਬਜ਼ਾ ਕੀਤਾ ਤੇ 37 ਤਗ਼ਮੇ ਸਕੂਲ ਦੀ ਝੋਲੀ ਵਿੱਚ ਪਾਏ। ਸਕੂਲ ਦੇ ਖੇਡ ਵਿਭਾਗ ਦੀ ਕੋਚ ਮਨਜੀਤ ਕੌਰ ਨੇ ਦੱਸਿਆ ਕਿ ਕੁਰੂਕਸ਼ੇਤਰ ਵਿਚ ਇੱਕ ਰੋਜ਼ਾ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿਚ ਭਾਰਤ ਪਬਲਿਕ ਸਕੂਲ 17 ਸੋਨੇ, 13 ਚਾਂਦੀ ਅਤੇ ਸੱਤ ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 37 ਤਗ਼ਮੇ ਜਿੱਤੇ। ਜੇਤੂਆਂ ਖਿਡਾਰੀਆਂ ਵਿੱਚ ਪ੍ਰਾਚੀ, ਸਾਵੀ, ਜੈਨਿਸ਼, ਦਵਿਸ਼ਾ, ਵਾਨੀ, ਅਵਨੀ, ਭੂਮੀ, ਗੁਰਿੰਦਰ, ਰਿਹਾਨ, ਅਵਨੀ, ਆਰਵ ਸੈਣੀ, ਸਮਰ ਰਾਜ, ਯਤੀਸ਼ ਸੁਰਾ, ਆਦਿਤਿਆ ਧੀਮਾਨ, ਆਦਿਤਿਆ ਕਸ਼ਯਪ, ਅਰਸ਼ਤ ਨੇ ਸੋਨ ਤਗ਼ਮੇ ਹਾਸਲ ਕੀਤੇ। ਤਾਨੀਆ, ਹਿਮਾਨੀ, ਪ੍ਰਿਅਲ, ਭੂਮਿਕਾ, ਅੰਸ਼ੁਲ ਹਰਕੀਰਤ ਸਿੰਘ, ਰਿਸ਼ਵ, ਚੈਤੰਨਿਆ, ਰਾਘਵ, ਨਿਧੀ, ਅਨੁਜ ਸਿੰਘ, ਸ਼ਿਵਮ ਤੇ ਹਰਮਨ ਨੇ ਚਾਂਦੀ ਦੇ ਤਗ਼ਮੇ ਜਿੱਤੇ। ਮਾਹੀ ਸੈਣੀ, ਵਿਵਾਨ, ਅਨੰਤ, ਅਰਵ, ਯਸ਼, ਮਯੰਕ ਸੈਣੀ, ਯਸ਼ਪ੍ਰੀਤ ਨੂੰ ਕਾਂਸੀ ਦੇ ਤਗ਼ਮੇ ਮਿਲੇ। ਮੁਕਾਬਲੇ ਵਿਚ ਸਰਵੋਤਮ ਖਿਡਾਰੀ ਦਾ ਪੁਰਸਕਾਰ ਸਕੂਲ ਦੇ ਸਾਵੀ, ਪ੍ਰਾਚੀ ਤੇ ਆਦਿਤਿਆਂ ਨੇ ਜਿੱਤਿਆ। ਸਕੂਲ ਦੇ ਪ੍ਰਧਾਨ ਓਮ ਨਾਥ ਸੈਣੀ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਖੰਨਾ ਨੇ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਸਾਰੇ ਖਿਡਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਰਾਟੇ ਦੇ ਕੋਚ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਖਿਡਾਰੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

Advertisement

Advertisement
Advertisement