For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਪੱਧਰੀ ਖੇਡਾਂ ’ਚ ਮੱਲਾਂ ਮਾਰੀਆਂ

10:51 AM Sep 16, 2024 IST
ਜ਼ਿਲ੍ਹਾ ਪੱਧਰੀ ਖੇਡਾਂ ’ਚ ਮੱਲਾਂ ਮਾਰੀਆਂ
ਆਕਸਫ਼ੋਰਡ ਸਕੂਲ ਦੇ ਜੇਤੂ ਖਿਡਾਰੀ। -ਫੋਟੋ: ਮਰਾਹੜ
Advertisement

ਭਗਤਾ ਭਾਈ

Advertisement

ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਦੇ ਖਿਡਾਰੀਆਂ ਨੇ 68ਵੀਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਕੁਲ 34 ਤਗਮੇ ਜਿੱਤ ਕੇ ਵਿਸ਼ੇਸ਼ ਮੱਲਾਂ ਮਾਰੀਆਂ ਹਨ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ (ਅੰਡਰ-19) ਲੜਕੇ ‘ਚ 13 ਸੋਨੇ ਦੇ ਤਗਮੇ, ਹੈਡਬਾਲ (ਅੰਡਰ-17) ਲੜਕੇ ‘ਚ 8 ਤਾਂਬੇ ਦੇ ਤਗਮੇ, ਵਾਲੀਬਾਲ (ਅੰਡਰ-19) ਲੜਕੇ ‘ਚ 8 ਚਾਂਦੀ ਦੇ ਤਗਮੇ, ਵਾਲੀਬਾਲ (ਅੰਡਰ-17) ਲੜਕੀਆਂ ‘ਚ 2 ਤਾਂਬੇ ਦੇ ਤਗਮੇ, ਬੈਡਮਿੰਟਨ (ਅੰਡਰ-19) ਲੜਕੇ, ਕਰਾਟੇ (ਅੰਡਰ-19) ਲੜਕੇ ਅਤੇ ਕਰਾਟੇ (ਅੰਡਰ-14) ਲੜਕੇ ਵਿਚ ਚਾਂਦੀ ਦਾ 1-1 ਤਗਮਾ ਹਾਸਲ ਕੀਤਾ ਹੈ। ਸਕੂਲ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਓਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ, ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਨੇ ਜੇਤੂ ਖਿਡਾਰੀਆਂ ਦਾ ਸਵਾਗਤ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement