ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਟੈਸਟ: ਭਾਰਤ ਨੇ ਆਸਟਰੇਲੀਆ ’ਤੇ ਸ਼ਿਕੰਜਾ ਕੱਸਿਆ

07:33 AM Dec 23, 2023 IST
ਨੀਮ ਸੈਂਕੜਾ ਪੂਰਾ ਹੋਣ ਮਗਰੋਂ ਦੀਪਤੀ ਸ਼ਰਮਾ ਨੂੰ ਵਧਾਈ ਦਿੰਦੀ ਹੋਈ ਪੂਜਾ ਵਸਤਰਾਕਰ। -ਫੋਟੋ: ਪੀਟੀਆਈ

ਮੁੰਬਈ, 22 ਦਸੰਬਰ
ਦੀਪਤੀ ਸ਼ਰਮਾ (ਨਾਬਾਦ 70) ਅਤੇ ਪੂਜਾ ਵਸਤਰਾਕਰ (ਨਾਬਾਦ 33) ਵਿਚਾਲੇ 102 ਦੌੜਾਂ ਦੀ ਨਾਬਾਦ ਭਾਈਵਾਲੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਖ਼ਿਲਾਫ਼ ਇੱਕੋ-ਇੱਕ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਇੱਥੇ 157 ਦੌੜਾਂ ਦੀ ਲੀਡ ਲੈ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤ ਨੇ ਆਸਟਰੇਲੀਆ ਦੀਆਂ 219 ਦੌੜਾਂ ਦੇ ਜਵਾਬ ਵਿੱਚ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸੱਤ ਵਿਕਟਾਂ ਦੇ ਨੁਕਸਾਨ ’ਤੇ 376 ਦੌੜਾਂ ਬਣਾਈਆਂ। ਭਾਰਤ ਦੇ ਚਾਰ ਬੱਲੇਬਾਜ਼ਾਂ ਦੀਪਤੀ, ਸਮ੍ਰਿਤੀ ਮੰਧਾਨਾ (74), ਜੈਮੀਮਾ ਰੌਡਰਿਗਜ਼ (73) ਅਤੇ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੀ ਰਿਚਾ ਘੋਸ਼ (52) ਨੇ ਨੀਮ ਸੈਂਕੜੇ ਜੜੇ। ਇੱਕ ਵੇਲੇ ਭਾਰਤ ਨੇ 14 ਦੌੜਾਂ ਦੇ ਅੰਦਰ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਪਰ ਬਾਅਦ ਵਿੱਚ ਦੀਪਤੀ ਅਤੇ ਵਸਤਰਾਕਰ ਨੇ ਆ ਕੇ ਜ਼ਿੰਮੇਵਾਰੀ ਸੰਭਾਲੀ। ਦੀਪਤੀ ਅਤੇ ਵਸਤਰਾਕਰ ਭਾਰਤ ਵੱਲੋਂ ਅੱਠਵੀਂ ਵਿਕਟ ਲਈ ਸਰਬੋਤਮ ਭਾਈਵਾਲੀ ਦਾ ਰਿਕਾਰਡ ਬਣਾਉਣ ਤੋਂ ਮਹਿਜ਼ ਪੰਜ ਦੌੜਾਂ ਦੂਰ ਹਨ।
ਆਸਟਰੇਲੀਆ ਨੇ ਅੱਠ ਗੇਂਦਬਾਜ਼ਾਂ ਦੀ ਵਰਤੋਂ ਕੀਤੀ ਪਰ ਸਿਰਫ ਆਫ ਸਪਿੰਨਰ ਐਸ਼ਲੇ ਗਾਰਡਨਰ (100 ਦੌੜਾਂ ਦੇ ਕੇ ਚਾਰ ਵਿਕਟਾਂ) ਹੀ ਆਪਣੀ ਛਾਪ ਛੱਡ ਸਕੀ। ਮਹਿਲਾ ਐਸ਼ੇਜ਼ ਮੁਕਾਬਲੇ ਵਿੱਚ ਅੱਠ ਵਿਕਟਾਂ ਲੈਣ ਵਾਲੀ ਗਾਰਡਨਰ ਨੇ ਸਨੇਹ ਰਾਣਾ, ਜੈਮੀਮਾ, ਕਪਤਾਨ ਹਰਮਨਪ੍ਰੀਤ ਕੌਰ ਅਤੇ ਯਾਸਤਿਕਾ ਭਾਟੀਆ ਦੀਆਂ ਵਿਕਟਾਂ ਲਈਆਂ। -ਪੀਟੀਆਈ

Advertisement

Advertisement