ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾ ਟੈਸਟ ਕ੍ਰਿਕਟ: ਫਾਲੋਆਨ ਮਗਰੋਂ ਸੂਲ ਤੇ ਵੋਲਵਾਰਟ ਨੇ ਦੱਖਣੀ ਅਫਰੀਕਾ ਦੀ ਪਾਰੀ ਸੰਭਾਲੀ

07:57 AM Jul 01, 2024 IST
ਸਨੇਹ ਰਾਣਾ ਆਪਣੀਆਂ ਸਾਥੀ ਖਿਡਾਰਨਾਂ ਨਾਲ ਜਸ਼ਨ ਮਨਾਉਂਦੀ ਹੋਈ। -ਫੋਟੋ: ਪੀਟੀਆਈ

ਚੇਨੱਈ, 30 ਜੂਨ
ਸਪਿੰਨਰ ਸਨੇਹ ਰਾਣਾ ਦੇ ਅੱਠ ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਦੇ ਫਾਲੋਆਨ ਦੇਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਅੱਜ ਇੱਥੇ ਇਕਲੌਤੇ ਟੈਸਟ ਦੇ ਤੀਜੇ ਦਿਨ ਸੁਨੇ ਲੂਸ ਦੇ ਸੈਂਕੜੇ ਦੀ ਮਦਦ ਨਾਲ ਦੂਜੀ ਪਾਰੀ ਵਿੱਚ ਵਾਪਸੀ ਕਰਦਿਆਂ ਦੋ ਵਿਕਟਾਂ ’ਤੇ 232 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਹਾਲੇ ਵੀ ਭਾਰਤ ਤੋਂ 105 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਸਨੇਹ ਰਾਣਾ ਨੇ 77 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ ਜਿਸ ਸਦਕਾ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਸਿਰਫ਼ 266 ਦੌੜਾਂ ’ਤੇ ਹੀ ਸਿਮਟ ਗਈ। ਲੂਸ ਨੇ ਆਪਣੀ ਦੂਜੀ ਪਾਰੀ ਵਿੱਚ 18 ਚੌਕਿਆਂ ਦੀ ਮਦਦ ਨਾਲ 109 ਦੌੜਾਂ ਬਣਾਈਆਂ। ਉਸ ਨੂੰ ਕਪਤਾਨ ਲੌਰਾ ਵੋਲਵਾਰਟ (ਨਾਬਾਦ 93) ਦਾ ਚੰਗਾ ਸਾਥ ਮਿਲਿਆ। ਦੋਵਾਂ ਨੇ ਦੂਜੀ ਵਿਕਟ ਲਈ 190 ਦੌੜਾਂ ਦੀ ਭਾਈਵਾਲੀ ਕੀਤੀ।
ਦੱਖਣੀ ਅਫਰੀਕਾ ਨੇ ਸਵੇਰੇ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ’ਤੇ 236 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਮਾਰੀਜ਼ਾਨੇ ਕਾਪ (74) ਅਤੇ ਨਾਦੀਨੇ ਡੀ ਕਲਰਕ (39) ਲੈਅ ਜਾਰੀ ਨਾ ਰੱਖ ਸਕੀਆਂ। ਕਾਪ ਕੁਝ ਸਮੇਂ ਬਾਅਦ ਹੀ ਰਾਣਾ ਦਾ ਸ਼ਿਕਾਰ ਬਣ ਗਈ ਜਿਸ ਤੋਂ ਬਾਅਦ ਪੂਰੀ ਟੀਮ 17 ਦੌੜਾਂ ਦੇ ਅੰਦਰ ਹੀ ਪੈਵੇਲੀਅਨ ਪਰਤ ਗਈ।
ਰਾਣਾ ਦਾ ਇਹ ਪ੍ਰਦਰਸ਼ਨ ਭਾਰਤ ਦੀ ਨੀਤੂ ਡੇਵਿਡ (53 ਦੌੜਾਂ ’ਤੇ ਅੱਠ ਵਿਕਟਾਂ) ਅਤੇ ਆਸਟਰੇਲੀਆ ਦੀ ਐਸ਼ਲੇ ਗਾਰਡਨਰ (66 ਦੌੜਾਂ ’ਤੇ ਅੱਠ ਵਿਕਟਾਂ) ਤੋਂ ਬਾਅਦ ਮਹਿਲਾ ਟੈਸਟ ਦੀ ਇੱਕ ਪਾਰੀ ’ਚ ਤੀਜਾ ਸਰਬੋਤਮ ਗੇਂਦਬਾਜ਼ੀ ਅੰਕੜਾ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 337 ਦੌੜਾਂ ਦੀ ਵੱਡੀ ਲੀਡ ਲੈ ਕੇ ਦੱਖਣੀ ਅਫਰੀਕਾ ਨੂੰ ਫਾਲੋਆਨ ਦਿੱਤਾ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ 16 ਦੌੜਾਂ ਦੇ ਸਕੋਰ ’ਤੇ ਪਹਿਲੀ ਵਿਕਟ ਗੁਆ ਦਿੱਤੀ। ਵੋਲਵਾਰਟ ਤੇ ਲੂਸ ਨੇ ਚਾਹ ਦੀ ਬਰੇਕ ਤੱਕ ਟੀਮ ਨੂੰ ਇਕ ਵਿਕਟ ’ਤੇ 124 ਦੌੜਾਂ ਤੱਕ ਪਹੁੰਚਾਇਆ। ਚਾਹ ਤੋਂ ਬਾਅਦ ਦੇ ਸੈਸ਼ਨ ’ਚ ਦੋਵਾਂ ਨੇ 138 ਦੌੜਾਂ ਦੀ ਭਾਈਵਾਲੀ ਕੀਤੀ। ਮਗਰੋਂ ਲੂੂਸ ਨੇ ਸੈਂਕੜਾ ਜੜਿਆ। ਬਾਅਦ ’ਚ ਕਪਤਾਨ ਹਰਮਨਪ੍ਰੀਤ ਕੌਰ ਨੇ ਲੂਸ ਨੂੰ ਆਊਟ ਕਰ ਦਿੱਤਾ। ਦਿਨ ਦੀ ਖੇਡ ਖ਼ਤਮ ਹੋਣ ਤੱਕ ਕਾਪ ਤੇ ਵੋਲਵਾਰਟ ਖੇਡ ਰਹੀਆਂ ਸਨ। -ਪੀਟੀਆਈ

Advertisement

Advertisement
Advertisement