For the best experience, open
https://m.punjabitribuneonline.com
on your mobile browser.
Advertisement

ਮਹਿਲਾ ਟੀ-20 ਵਿਸ਼ਵ ਕੱਪ: ਵੈਸਟਇੰਡੀਜ਼ ਸੈਮੀਫਾਈਨਲ ’ਚ, ਇੰਗਲੈਂਡ ਬਾਹਰ

11:59 PM Oct 15, 2024 IST
ਮਹਿਲਾ ਟੀ 20 ਵਿਸ਼ਵ ਕੱਪ  ਵੈਸਟਇੰਡੀਜ਼ ਸੈਮੀਫਾਈਨਲ ’ਚ  ਇੰਗਲੈਂਡ ਬਾਹਰ
Advertisement

ਦੁਬਈ, 15 ਅਕਤੂਬਰ
ਵੈਸਟਇੰਡੀਜ਼ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਦੇ ਆਖ਼ਰੀ ਮੈਚ ਵਿਚ ਅੱਜ ਇੱਥੇ ਇੰਗਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਹਾਰ ਦੇ ਨਾਲ ਹੀ ਇੰਗਲੈਂਡ ਦੀ ਟੀਮ ਦਾ ਸਫ਼ਰ ਗਰੁੱਪ ਗੇੜ ਵਿੱਚ ਹੀ ਖ਼ਤਮ ਹੋ ਗਿਆ। ਗਰੁੱਪ ’ਚੋਂ ਦੱਖਣੀ ਅਫਰੀਕਾ ਬਿਹਤਰ ਨੈੱਟ ਰਨ ਰੇਟ ਨਾਲ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣੀ। ਇੰਗਲੈਂਡ ਨੂੰ ਛੇ ਵਿਕਟਾਂ ’ਤੇ 141 ਦੌੜਾਂ ’ਤੇ ਰੋਕਣ ਮਗਰੋਂ ਵੈਸਟਇੰਡੀਜ਼ ਨੇ 18 ਓਵਰਾਂ ਵਿੱਚ ਚਾਰ ਵਿਕਟਾਂ ’ਤੇ ਟੀਚਾ ਹਾਸਲ ਕਰ ਲਿਆ। ਵੈਸਟਇੰਡੀਜ਼ ਲਈ ਕਿਆਨਾ ਜੋਸੇਫ ਨੇ 38 ਗੇਂਦਾਂ ਵਿੱਚ 52 ਦੌੜਾਂ ਅਤੇ ਕਪਤਾਨ ਹੇਲੀ ਮੈਥਿਊਜ਼ ਨੇ 38 ਗੇਂਦਾਂ ’ਚ 50 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਪਹਿਲੀ ਵਿਕਟ ਲਈ 102 ਦੌੜਾਂ ਦੀ ਭਾਈਵਾਲੀ ਕਰਕੇ ਜਿੱਤ ਦੀ ਨੀਂਹ ਰੱਖੀ। -ਪੀਟੀਆਈ

Advertisement

Advertisement
Advertisement
Author Image

Advertisement