ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਅੱਜ

07:49 AM Oct 04, 2024 IST

ਦੁਬਈ, 3 ਅਕਤੂਬਰ
ਭਾਰਤ ਭਲਕੇ ਸ਼ੁੱਕਰਵਾਰ ਨੂੰ ਇੱਥੇ ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਗਰੁੱਪ-ਏ ਮੈਚ ਵਿੱਚ, ਜਦੋਂ ਨਿਊਜ਼ੀਲੈਂਡ ਦਾ ਸਾਹਮਣਾ ਕਰੇਗਾ ਤਾਂ ਉਸ ਨੂੰ ਆਪਣੇ ਸੀਨੀਅਰ ਸਟਾਰ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਲੋੜ ਹੋਵੇਗੀ। ਭਾਰਤੀ ਟੀਮ ਐਨ ਨੇੜੇ ਪਹੁੰਚ ਕੇ ਟੀਚੇ ਤੋਂ ਖੁੰਝਣ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਤੋਂ ਉਭਰ ਕੇ ਚੰਗੀ ਸ਼ੁਰੂਆਤ ਕਰਨੀ ਚਾਹੇਗੀ। ਆਪਣਾ ਆਖਰੀ ਟੀ-20 ਵਿਸ਼ਵ ਕੱਪ ਖੇਡ ਰਹੀ ਕਪਤਾਨ ਹਰਮਨਪ੍ਰੀਤ ਕੌਰ ਕਈ ਵਾਰ ਖਿਤਾਬ ਨੇੜੇ ਪਹੁੰਚ ਕੇ ਖੁੰਝਣ ਅਤੇ ਨਿਰਾਸ਼ਾਜਨਕ ਪਲਾਂ ਦੀ ਗਵਾਹ ਰਹੀ ਹੈ, ਜਿਸ ਵਿੱਚ ਟੀ-20 ਵਿਸ਼ਵ ਕੱਪ 2020 ਦੇ ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਹਾਰ ਵੀ ਸ਼ਾਮਲ ਹੈ।
ਭਾਰਤ ਲਈ ਜਿੱਤ ਨਾਲ ਸ਼ੁਰੂਆਤ ਕਰਨਾ ਅਹਿਮ ਹੋਵੇਗਾ ਕਿਉਂਕਿ ਆਸਟਰੇਲੀਆ, ਸ੍ਰੀਲੰਕਾ ਅਤੇ ਪਾਕਿਸਤਾਨ ਵੀ ਇਸ ਗਰੁੱਪ ਵਿੱਚ ਹਨ। ਭਾਰਤ ਨੂੰ ਆਪਣੀਆਂ ਸਿਖਰਲੀਆਂ ਖਿਡਾਰਨਾਂ ਹਰਮਨਪ੍ਰੀਤ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਸ਼ੈਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਤੋਂ ਅਹਿਮ ਯੋਗਦਾਨ ਦੀ ਉਮੀਦ ਹੈ। ਸ਼ੈਫਾਲੀ ਅਤੇ ਮੰਧਾਨਾ ਸ਼ਾਨਦਾਰ ਲੈਅ ’ਚ ਹਨ ਪਰ ਹਰਮਨਪ੍ਰੀਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਭਾਰਤ ਲਈ ਉਸ ਦਾ ਲੈਅ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਭਾਰਤ ਸਿਰਫ ਤਿੰਨ ਤੇਜ਼ ਗੇਂਦਬਾਜ਼ਾਂ ਰੇਣੂਕਾ ਸਿੰਘ, ਪੂਜਾ ਅਤੇ ਅਰੁੰਧਤੀ ਰੈੱਡੀ ਨਾਲ ਉੱਤਰ ਰਿਹਾ ਹੈ। ਸਪਿੰਨਰਾਂ ਵਿੱਚ ਆਫ ਸਪਿੰਨਰ ਦੀਪਤੀ ਅਤੇ ਸ਼੍ਰੇਅੰਕਾ ਪਾਟਿਲ, ਲੈੱਗ ਸਪਿੰਨਰ ਆਸ਼ਾ ਸ਼ੋਭਨਾ ਅਤੇ ਖੱਬੂ ਸਪਿੰਨਰ ਰਾਧਾ ਯਾਦਵ ਸ਼ਾਮਲ ਹਨ। -ਪੀਟੀਆਈ

Advertisement

Advertisement