ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਅਤੇ ਆਸਟਰੇਲੀਆ ਗਰੁੱਪ ‘ਏ’ ਵਿੱਚ ਸ਼ਾਮਲ

08:47 AM May 06, 2024 IST

ਦੁਬਈ, 5 ਮਈ
ਭਾਰਤ ਨੂੰ ਇਸ ਸਾਲ ਤਿੰਨ ਤੋਂ 20 ਅਕਤੂਬਰ ਤੱਕ ਬੰਗਲਾਦੇਸ਼ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਅੱਜ ਸਾਬਕਾ ਚੈਂਪੀਅਨ ਆਸਟਰੇਲੀਆ, ਨਿਊਜ਼ੀਲੈਂਡ ਤੇ ਪਾਕਿਸਤਾਨ ਨਾਲ ਗਰੁੱਪ ‘ਏ’ ਵਿੱਚ ਥਾਂ ਮਿਲੀ ਹੈ। ਭਾਰਤ ਦੇ ਸਾਰੇ ਗਰੁੱਪ ਮੈਚ ਸਿਲਹਟ ’ਚ ਖੇਡੇ ਜਾਣਗੇ।
ਆਈਸੀਸੀ ਵੱਲੋਂ ਐਲਾਨੇ ਗਏ 9ਵੇਂ ਮਹਿਲਾ ਟੀ-20 ਵਿਸ਼ਵ ਕੱਪ ਪ੍ਰੋਗਰਾਮ ਅਨੁਸਾਰ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਚਾਰ ਅਕਤੂਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰੇਗੀ ਜਦਕਿ ਛੇ ਅਕਤੂਬਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ। ਭਾਰਤੀ ਟੀਮ ਤੀਜਾ ਮੈਚ ਨੌਂ ਅਕਤੂਬਰ ਨੂੰ ਪਹਿਲੇ ਕੁਆਲੀਫਾਇਰ ਨਾਲ ਖੇਡੇਗੀ ਜਿਸ ਦਾ ਅਜੇ ਫ਼ੈਸਲਾ ਨਹੀਂ ਹੋਇਆ ਹੈ। ਭਾਰਤ ਨੇ ਆਪਣਾ ਆਖਰੀ ਗਰੁੱਪ ਮੈਚ 13 ਅਕਤੂਬਰ ਨੂੰ ਛੇ ਵਾਰ ਦੇ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਖੇਡਣਾ ਹੈ। ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਲਿਖਿਆ, ‘ਟੂਰਨਾਮੈਂਟ ’ਚ ਹਰੇਕ ਟੀਮ ਚਾਰ ਗਰੁੱਪ ਮੈਚ ਖੇਡੇਗੀ ਅਤੇ ਹਰ ਗਰੁੱਪ ’ਚੋਂ ਸਿਖਰਲੀਆਂ ਦੋ ਟੀਮਾਂ 20 ਅਕਤੂਬਰ ਨੂੰ ਢਾਕਾ ’ਚ ਹੋਣ ਵਾਲੇ ਫਾਈਨਲ ਤੋਂ ਪਹਿਲਾਂ 17 ਤੇ 18 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਮੁਕਾਬਲਿਆਂ ’ਚ ਥਾਂ ਬਣਾਉਣਗੀਆਂ।’ ਆਈਸੀਸੀ ਨੇ ਦੱਸਿਆ, ‘ਢਾਕਾ ਤੇ ਸਿਲਹਟ ’ਚ 19 ਦਿਨਾਂ ਅੰਦਰ ਕੁੱਲ ਮਿਲਾ ਕੇ 23 ਮੈਚ ਖੇਡੇ ਜਾਣਗੇ ਤੇ ਲੋੜ ਪੈਣ ’ਤੇ ਸੈਮੀਫਾਈਨਲ ਤੇ ਫਾਈਨਲ ਦੋਵਾਂ ਲਈ ਰਾਖਵੇਂ ਦਿਨ ਰੱਖੇ ਗਏ ਹਨ।’ ਮੇਜ਼ਬਾਨ ਬੰਗਲਾਦੇਸ਼ ਨੂੰ ਗਰੁੱਪ ਬੀ ’ਚ ਦੱਖਣੀ ਅਫਰੀਕਾ, ਇੰਗਲੈਂਡ, ਵੈਸਟ ਇੰਡੀਜ਼ ਤੇ ਦੂਜੇ ਕੁਆਲੀਫਾਇਰ ਨਾਲ ਰੱਖਿਆ ਗਿਆ ਹੈ। -ਪੀਟੀਆਈ

Advertisement

Advertisement
Advertisement