ਮਹਿਲਾ ਟੀ-20 ਕ੍ਰਿਕਟ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਫ਼ੈਸਲਾਕੁਨ ਮੈਚ ਅੱਜ
06:24 AM Dec 19, 2024 IST
ਨਵੀਂ ਮੁੰਬਈ:
Advertisement
ਭਾਰਤੀ ਮਹਿਲਾ ਕ੍ਰਿਕਟ ਟੀਮ ਵੈਸਟਇੰਡੀਜ਼ ਦੀ ਹਮਲਾਵਰ ਖੇਡ ਦਾ ਜਵਾਬ ਦੇਣ ਲਈ ਵੀਰਵਾਰ ਨੂੰ ਫੈਸਲਾਕੁਨ ਤੀਜੇ ਟੀ-20 ਮੈਚ ’ਚ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਲੜੀ ਜਿੱਤਣਾ ਚਾਹੇਗੀ, ਜਦਕਿ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਦਾ ਖੇਡਣਾ ਹਾਲੇ ਤੈਅ ਨਹੀਂ ਹੈ। ਭਾਰਤ ਨੇ ਪਹਿਲਾ ਮੈਚ 49 ਦੌੜਾਂ ਨਾਲ ਜਿੱਤਿਆ ਪਰ ਦੂਜੇ ਮੈਚ ਵਿੱਚ ਵੈਸਟਇੰਡੀਜ਼ ਹੱਥੋਂ ਨੌਂ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੈਸਟਇੰਡੀਜ਼ ਨੇ 26 ਗੇਂਦਾਂ ਅਤੇ ਨੌਂ ਵਿਕਟਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ ਅਤੇ ਆਪਣੀ ਪਾਰੀ ਵਿੱਚ 27 ਚੌਕੇ ਅਤੇ ਦੋ ਛੱਕੇ ਲਾਏ। ਕੋਈ ਵੀ ਭਾਰਤੀ ਗੇਂਦਬਾਜ਼ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਚੁਣੌਤੀ ਨਹੀਂ ਦੇ ਸਕਿਆ। -ਪੀਟੀਆਈ
Advertisement
Advertisement