ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਲੰਪੀਅਨ ਵਰਿੰਦਰ ਸਿੰਘ ਦੀ ਯਾਦ ’ਚ ਮਹਿਲਾ ਹਾਕੀ ਟੂਰਨਾਮੈਂਟ

07:46 AM Feb 19, 2024 IST
ਖ਼ਾਲਸਾ ਅਕੈਡਮੀ ਅੰਮ੍ਰਿਤਸਰ ਦੀ ਜੇਤੂ ਟੀਮ ਮੁੱਖ ਮਹਿਮਾਨ ਤੋਂ ਟਰਾਫੀ ਹਾਸਲ ਕਰਦੀ ਹੋਈ।

ਪਾਲ ਸਿੰਘ ਨੌਲੀ
ਜਲੰਧਰ, 18 ਫਰਵਰੀ
ਖਾਲਸਾ ਅਕੈਡਮੀ ਅੰਮ੍ਰਿਤਸਰ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ ਜਲੰਧਰ ਨੂੰ ਸਖਤ ਮੁਕਾਬਲੇ ਦੌਰਾਨ 10-9 ਦੇ ਫ਼ਰਕ ਨਾਲ ਹਰਾ ਕੇ ਓਲੰਪੀਅਨ ਵਰਿੰਦਰ ਸਿੰਘ 5-ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ ਜਲੰਧਰ ਦੇ ਹਾਕੀ ਮੈਦਾਨ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਖਾਲਸਾ ਸਕੂਲ ਅੰਮ੍ਰਿਤਸਰ ਨੇ ਪੀਆਈਐੱਸ ਮੁਹਾਲੀ ਨੂੰ ਸਖਤ ਮੁਕਾਬਲੇ ਮਗਰੋਂ 8-6 ਦੇ ਫ਼ਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਓਲੰਪੀਅਨ ਵਰਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ, ਅਲਫਾ ਹਾਕੀ ਦੇ ਡਾਇਰੈਕਟਰ ਜਤਿਨ ਮਹਾਜਨ ਅਤੇ ਨਿਤਿਨ ਮਹਾਜਨ ਨੇ ਜੇਤੂ ਟੀਮਾਂ ਨੁੂੰ ਇਨਾਮਾਂ ਦੀ ਵੰਡ ਕੀਤੀ। ਜੇਤੂ ਟੀਮ ਨੂੰ ਅਲਫਾ ਹਾਕੀ ਸਟਿੱਕਾਂ ਅਤੇ ਜੇਤੂ ਟਰਾਫੀ, ਉਪ ਜੇਤੂ ਟੀਮ ਨੂੰ ਜੋਨੈਕਸ ਹਾਕੀ ਸਟਿੱਕਾਂ ਅਤੇ ਉਪ ਜੇਤੂ ਟਰਾਫੀ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਟਰਾਫੀ ਅਤੇ ਟਰੈਕ ਸੂਟਾਂ ਨਾਲ ਸਨਮਾਨਤ ਕੀਤਾ ਗਿਆ। ਲਾਇਲਪੁਰ ਖਾਲਸਾ ਕਾਲਜ ਫਾਰ ਵਿੱਮੈਨ ਜਲੰਧਰ ਦੀ ਹਰਲੀਨ ਕੌਰ ਨੂੰ ਟੂਰਨਾਮੈਂਟ ਦੀ ‘ਸਰਵੋਤਮ ਖਿਡਾਰਣ’ ਐਲਾਨਿਆ ਗਿਆ, ਜਿਸ ਨੂੰ ਟਰਾਫੀ ਦੇ ਨਾਲ-ਨਾਲ 5100 ਰੁਪਏ, ਇਸੇ ਕਾਲਜ ਦੀ ਗੋਲਕੀਪਰ ਜਸ਼ਨਪ੍ਰੀਤ ਕੌਰ ਨੂੰ ‘ਬਿਹਤਰੀਨ ਗੋਲਕੀਪਰ’ ਨੂੰ ਵੀ 5100 ਰੁਪਏ ਨਾਲ ਅਤੇ ਖਾਲਸਾ ਅਕੈਡਮੀ ਅੰਮ੍ਰਿਤਸਰ ਦੀ ਮੀਨਾਕਸ਼ੀ ਨੂੰ ‘ਬਿਹਤਰੀਨ ਡਿਫੈਂਡਰ’ ਨੂੰ ਵੀ 5100 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਉਲੰਪੀਅਨ ਵਰਿੰਦਰ ਸਿਮਘ ਦੇ ਪਰਿਵਾਰ ਨੂੰ ਸਨਮਾਨਿਆ ਗਿਆ। ਇਸ ਮੌਕੇ ‘ਵਕਤ ਏ ਆਗਾਜ਼’ ਐੱਨਜੀਓ ਵੱਲੋਂ ਓਲੰਪੀਅਨ ਵਰਿੰਦਰ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੀ ਪਤਨੀ ਕੋਲੋਂ ਹਾਕੀ ਮੈਦਾਨ ਵਿੱਚ ਇੱਕ ਬੂਟਾ ਲਗਵਾਇਆ ਗਿਆ। ਫਾਈਨਲ ਮੁਕਾਬਲੇ ਤੋਂ ਪਹਿਲਾਂ ਮਹਿਲਾ ਮਾਸਟਰਜ਼ ਟੀਮਾਂ ਦਾ ਨੁਮਾਇਸ਼ੀ ਮੈਚ ਕਰਵਾਇਆ ਗਿਆ ਜਿਸ ਵਿੱਚ ਮਾਸਟਰਜ਼ ਜਲੰਧਰ ਨੇ ਮਾਸਟਰਜ਼ ਕੈਨੇਡਾ ਨੂੰ 12-7 ਦੇ ਫਰਕ ਨਾਲ ਹਰਾਇਆ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਸਮੇਂ ਅਸ਼ਫਾਕ ਉੱਲਾ ਖਾਨ ਸੀਈਓ ਰਾਊਂਡ ਗਲਾਸ, ਐੱਚ ਐੱਸ ਸੰਘਾ, ਇਕਬਾਲ ਸਿੰਘ ਸੰਧੂ, ਦਲਜੀਤ ਸਿੰਘ ਆਈਆਰਐੱਸ, ਜਤਿੰਦਰ ਸਿੰਘ ਪ੍ਰਧਾਨ ਧੰਨੋਵਾਲੀ ਸਪੋਰਟਸ ਕਲੱਬ ਅਤੇ ਮੈਂਬਰ, ਡਾਕਟਰ ਨਵਜੋਤ ਸਿੰਘ ਕੇਜੀਐੱਮ ਹਸਪਤਾਲ, ਡਾਕਟਰ ਜਸਲੀਨ ਕੌਰ, ਅਮੋਲਕ ਸਿੰਘ ਬਾਬਾ ਬਕਾਲਾ, ਸਤਿੰਦਰ ਸਿੰਘ ਆਰਸੀਐੱਫ, ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ (ਓਲੰਪੀਅਨ ਵਰਿੰਦਰ ਸਿੰਘ ਦੇ ਪੁੱਤਰ), ਕੁਲਦੀਪ ਕੌਰ ਨੂੰਹ, ਸਰਬਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ (ਪੋਤਰੇ), ਵਰਿੰਦਰ ਸਿੰਘ, ਰਾਸ਼ਟਰੀ ਖਿਡਾਰਣ ਡਾਕਟਰ ਕੀਰਤੀ ਰੰਧਾਵਾ, ਕੁਲਬੀਰ ਸਿੰਘ ਸੈਣੀ, ਪਰਮਿੰਦਰ ਕੌਰ, ਨਵਜੀਤ ਕੌਰ ਅਤੇ ਕੰਚਨ, ਰਵਿੰਦਰ ਸਿੰਘ ਲਾਲੀ, ਕੁਲਦੀਪ ਸਿੰਘ ਅਤੇ ਬਲਜੋਤ ਸੰਘਾ ਹਾਜ਼ਰ ਸਨ।

Advertisement

Advertisement