ਮਹਿਲਾ ਹਾਕੀ: ਮਨੀਪੁਰ ਕੁਆਰਟਰ ਫਾਈਨਲ ’ਚ
06:38 AM Mar 20, 2024 IST
Advertisement
ਪੁਣੇ: ਮਨੀਪੁਰ ਨੇ ਅੱਜ ਇੱਥੇ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਦੇ ਲੀਗ ਪੜਾਅ ਦੌਰਾਨ ਪੂਲ-ਜੀ ਦੇ ਇੱਕ ਮੈਚ ਵਿੱਚ ਉੱਤਰਾਖੰਡ ਨੂੰ 11-2 ਗੋਲਾਂ ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਸੇ ਪੂਲ ਦੇ ਇੱਕ ਹੋਰ ਮੈਚ ’ਚ ਕਰਨਾਟਕ ਨੇ ਦਾਦਰ ਤੇ ਨਗਰ ਹਵੇਲੀ ਤੇ ਦਮਨ ਤੇ ਦਿਊ ਨੂੰ 13-0 ਨਾਲ ਹਰਾ ਕੇ ਆਪਣੀ ਮੁਹਿੰਮ ਖਤਮ ਕੀਤੀ। ਗਰੁੱਪ ਗੇੜ ਹੋ ਖਤਮ ਗਿਆ ਹੈ ਅਤੇ ਹੁਣ ਕੁਆਰਟਰ ਫਾਈਨਲ ਮੁਕਾਬਲੇ ਭਲਕੇ 20 ਮਾਰਚ ਨੂੰ ਹੋਣਗੇ। ਪਹਿਲੇ ਕੁਆਰਟਰ ਫਾਈਨਲ ’ਚ ਮੱਧ ਪ੍ਰਦੇਸ਼ ਦਾ ਮੁਕਾਬਲਾ ਬੰਗਾਲ ਨਾਲ, ਦੂਜੇ ’ਚ ਮੇਜ਼ਬਾਨ ਮਹਾਰਾਸ਼ਟਰ ਦਾ ਮਨੀਪੁਰ ਨਾਲ, ਤੀਜੇ ਵਿੱਚ ਝਾਰਖੰਡ ਦਾ ਮਿਜ਼ੋਰਮ ਨਾਲ ਜਦਕਿ ਚੌਥੇ ਵਿੱਚ ਹਰਿਆਣਾ ਤੇ ਉੜੀਸਾ ਦਾ ਮੁਕਾਬਲਾ ਹੋਵੇਗਾ। ਮਨੀਪੁਰ ਟੀਮ ਆਪਣੇ ਤਿੰਨੋਂ ਮੈਚ ਜਿੱਤ ਕੇ ਪੂਲ-ਜੀ ਵਿਚੋਂ ਸਿਖਰ ਤੋਂ ਰਹੀ ਹੈ। -ਪੀਟੀਆਈ
Advertisement
Advertisement
Advertisement