ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਹਾਕੀ: ਭਾਰਤ ਵੱਲੋਂ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ ਕਾਇਮ

06:08 AM Nov 21, 2024 IST
ਭਾਰਤ ਦੀ ਪ੍ਰੀਤੀ ਪਟੇਲ (ਖੱਬੇ) ਮੁਕਾਬਲੇ ਦੌਰਾਨ ਗੇਂਦ ਲਈ ਭਿੜਦੀ ਹੋਈ। -ਫੋਟੋ: ਪੀਟੀਆਈ

ਰਾਜਗੀਰ, 20 ਨਵੰਬਰ
ਟੂਰਨਾਮੈਂਟ ਵਿੱਚ ਦੀਪਿਕਾ ਦੇ 11ਵੇਂ ਗੋਲ ਦੀ ਮਦਦ ਨਾਲ ਭਾਰਤ ਨੇ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਨੂੰ 1-0 ਨਾਲ ਹਰਾ ਕੇ ਮਹਿਲਾ ਹਾਕੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ ਕਾਇਮ ਰੱਖਿਆ। ਇਸੇ ਤਰ੍ਹਾਂ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਜਪਾਨ ਦੀ ਟੀਮ ਟੂਰਨਾਮੈਂਟ ਵਿੱਚ ਤੀਜੇ ਸਥਾਨ ’ਤੇ ਰਹੀ। ਪਿਛਲੇ ਸਾਲ ਰਾਂਚੀ ਅਤੇ 2016 ਵਿੱਚ ਸਿੰਗਾਪੁਰ ’ਚ ਇਹ ਖਿਤਾਬ ਜਿੱਤ ਚੁੱਕੀ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ। ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਦੀਪਿਕਾ ਨੇ ਦੂਜੇ ਅੱਧ ਦੇ ਪਹਿਲੇ ਹੀ ਮਿੰਟ ’ਚ ਗੋਲ ਕਰ ਦਿੱਤਾ।
ਦੂਜੇ ਅੱਧ ਦੇ ਪਹਿਲੇ ਹੀ ਮਿੰਟ ਵਿੱਚ ਲਾਲਰੇਮਸਿਆਮੀ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ। ਇਸ ’ਤੇ ਪਹਿਲਾ ਸ਼ਾਟ ਖੁੰਝ ਗਿਆ ਪਰ ਗੇਂਦ ਸਰਕਲ ਦੇ ਅੰਦਰ ਹੀ ਰਹੀ ਅਤੇ ਨਵਨੀਤ ਦੀ ਸਟਿੱਕ ਤੋਂ ਡਿਫਲੈਕਟ ਹੋ ਕੇ ਦੀਪਿਕਾ ਕੋਲ ਪਹੁੰਚੀ, ਜਿਸ ਨੇ ਸ਼ਾਨਦਾਰ ਫਲਿੱਕ ਨਾਲ ਗੋਲ ਕਰ ਦਿੱਤਾ। ਭਾਰਤ ਕੋਲ ਤੀਜੇ ਕੁਆਰਟਰ ਵਿੱਚ ਲੀਡ ਦੁੱਗਣੀ ਕਰਨ ਦਾ ਸੁਨਹਿਰੀ ਮੌਕਾ ਸੀ ਪਰ 42ਵੇਂ ਮਿੰਟ ਵਿੱਚ ਮਿਲੇ ਪੈਨਲਟੀ ਸਟਰੋਕ ’ਤੇ ਦੀਪਿਕਾ ਦੇ ਸ਼ਾਟ ਨੂੰ ਚੀਨੀ ਗੋਲਕੀਪਰ ਨੇ ਬਚਾ ਲਿਆ। ਭਾਰਤ ਨੂੰ ਚੌਥੇ ਕੁਆਰਟਰ ’ਚ ਵੀ ਪੈਨਲਟੀ ਕਾਰਨਰ ਮਿਲਿਆ ਪਰ ਗੋਲ ਨਹੀਂ ਹੋਇਆ। ਜਪਾਨ ਖ਼ਿਲਾਫ਼ ਸੈਮੀਫਾਈਨਲ ਵਿੱਚ 16 ਪੈਨਲਟੀ ਕਾਰਨਰਜ਼ ’ਤੇ ਇੱਕ ਵੀ ਗੋਲ ਨਾ ਕਰ ਸਕੀ ਭਾਰਤੀ ਟੀਮ ਦੀ ਇਹ ਕਮਜ਼ੋਰੀ ਫਾਈਨਲ ਦੇ ਪਹਿਲੇ 30 ਮਿੰਟਾਂ ਵਿੱਚ ਵੀ ਦੇਖਣ ਨੂੰ ਮਿਲੀ। ਉਸ ਨੂੰ ਪਹਿਲੇ 30 ਮਿੰਟਾਂ ਵਿੱਚ ਚਾਰ ਪੈਨਲਟੀ ਕਾਰਨਰ ਮਿਲੇ ਪਰ ਸਾਰੇ ਬੇਕਾਰ ਗਏ। -ਪੀਟੀਆਈ

Advertisement

Advertisement