ਰਾਜ ਕੁਮਾਰੀ ਸੋਫੀਆ ਦੇ ਸਨਮਾਨ ਵਿੱਚ ਮਹਿਲਾ ਦਿਵਸ ਮਨਾਇਆ
ਸਰੀ: ਅਵਰ ਗਲੋਬਲ ਵਿਲੇਜ਼ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਿੱਖ ਰਾਜ ਦੀ ਅਣਗੌਲੀ ਵਾਰਿਸ ਰਾਜ ਕੁਮਾਰੀ ਸੋਫੀਆ ਦਾ ਸਨਮਾਨ ਕਰਕੇ ਮਹਿਲਾ ਦਿਵਸ ਮਨਾਇਆ ਗਿਆ।
ਸਿੱਖ ਸਾਮਰਾਜ ਵਿੱਚ ਪ੍ਰਚੱਲਿਤ ਨੈਤਿਕਤਾ ਅਤੇ ਗੁਣਾਂ ਦਾ ਮਾਣ ਵਧਾਉਣ ’ਤੇ ਕੇਂਦਰਿਤ ਇਸ ਸਮਾਗਮ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਰਾਜ ਕੁਮਾਰੀ ਸੋਫੀਆ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ। ਰਾਜ ਕੁਮਾਰੀ ਸੋਫੀਆ ਵਧੀਆ ਪਿਆਨੋ ਵਾਦਕ, ਫੋਟੋਗ੍ਰਾਫਰ, ਐਵਾਰਡ ਜੇਤੂ ਕੁੱਤਾ ਬਰੀਡਰ, ਤਜਰਬੇਕਾਰ ਘੋੜ ਸਵਾਰ, ਦਿਆਲੂ ਨਰਸ ਅਤੇ ਯੂ.ਕੇ. ਵਿੱਚ ਸਾਈਕਲ ਚਲਾਉਣ ਵਾਲੀਆਂ ਪਹਿਲੀਆਂ ਕੁਝ ਔਰਤਾਂ ਵਿੱਚੋਂ ਇੱਕ ਸੀ। ਇਸ ਯੋਧਾ ਰਾਜਕੁਮਾਰੀ ਨੇ ਬ੍ਰਿਟਿਸ਼ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਮਤਾ-ਪਤਾ ਅੰਦੋਲਨ ਦੀ ਅਗਵਾਈ ਕੀਤੀ।
ਸਮਾਗਮ ਦੇ ਦੂਜੇ ਹਿੱਸੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਰਾਜਕੁਮਾਰੀ ਸੋਫੀਆ ਦੇ ਨਾਮ ’ਤੇ ਰੱਖਿਆ ਗਿਆ ਇੱਕ ਪੁਰਸਕਾਰ ‘ਪ੍ਰਿੰਸੇਸ ਸੋਫੀਆ ਦਲੀਪ ਸਿੰਘ ਲੀਗੇਸੀ ਐਵਾਰਡ’ ਤਿੰਨ ਜੇਤੂ ਔਰਤਾਂ ਨੂੰ ਦਿੱਤਾ ਗਿਆ। ਇਨ੍ਹਾਂ ਵਿੱਚ ‘ਟ੍ਰੇਲਬਲੇਜ਼ਰ ਵਿਰਾਸਤੀ ਪੁਰਸਕਾਰ’ ਵੈਟਰਨ ਸਰਜਨ ਡਾ. ਅਮਨਦੀਪ ਕੌਰ ਨੂੰ ਦਿੱਤਾ ਗਿਆ, ‘ਕਮਿਊਨਿਟੀ ਸਰਵਿਸ ਲੀਗੇਸੀ ਐਵਾਰਡ’ ਕਮਿਊਨਿਟੀ ਸੇਵਾ ਪ੍ਰਦਾਨ ਕਰਨ ਲਈ ਦਵਿੰਦਰ ਕੌਰ ਜੌਹਲ ਨੂੰ ਅਤੇ ‘ਕਮਿਊਨਿਟੀ ਗਾਈਡੈਂਸ ਲੀਗੇਸੀ ਐਵਾਰਡ’ ਜਸ ਕੁਲਾਰ ਨੂੰ ਦਿੱਤਾ ਗਿਆ। ਇਸ ਸਮਾਗਮ ਵਿੱਚ ਐੱਮ.ਪੀ. ਰਣਦੀਪ ਸਰਾਏ ਸ਼ਾਮਲ ਹੋਏ। ਵੰਜਾਰਾ ਨੌਰਮਡ ਕੁਲੈਕਸ਼ਨਸ ਨੇ ਸਰੀ ਮਿਊਜ਼ੀਅਮ ਵਿਖੇ ਲਾਹੌਰ ਤੋਂ ਲੰਡਨ ਦੇ ਗਾਈਡਡ ਟੂਰ: ‘ਜਰਨੀ ਆਫ ਚੜ੍ਹਦੀ ਕਲਾ’ ਪ੍ਰਦਰਸ਼ਨੀ ਲਈ ਮਹਿਮਾਨਾਂ ਦੀ ਮੇਜ਼ਬਾਨੀ ਕਰਕੇ ਪ੍ਰਬੰਧਕਾਂ ਦਾ ਮਾਣ ਵਧਾਇਆ। ਹਰਦੇਵ ਐੱਸ. ਗਰੇਵਾਲ ਨੇ ਮਹਿਮਾਨਾਂ ਲਈ ਸਰੀ ਮਿਊਜ਼ੀਅਮ ਤੋਂ ਆਉਣ-ਜਾਣ ਲਈ ਬੱਸ ਸੇਵਾ ਦਾ ਪ੍ਰਬੰਧ ਕੀਤਾ।
ਸੰਪਰਕ: 1 604 308 6663