For the best experience, open
https://m.punjabitribuneonline.com
on your mobile browser.
Advertisement

ਕਲਾ-ਕ੍ਰਿਤੀ ਵੱਲੋਂ ਮਹਿਲਾ ਦਿਵਸ ਸਬੰਧੀ ਸਮਾਗਮ ਸਮਾਪਤ

09:21 AM Mar 10, 2024 IST
ਕਲਾ ਕ੍ਰਿਤੀ ਵੱਲੋਂ ਮਹਿਲਾ ਦਿਵਸ ਸਬੰਧੀ ਸਮਾਗਮ ਸਮਾਪਤ
ਸਮਾਗਮ ਦੌਰਾਨ ਪ੍ਰਿੰਸੀਪਲ ਮਨਮੋਹਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ। ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 9 ਮਾਰਚ
ਕਲਾ ਕ੍ਰਿਤੀ ਪਟਿਆਲਾ ਵੱਲੋਂ ਦੋ ਦਿਨਾਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਪਟਿਆਲਾ ਵਿੱਚ ਮਨਾਇਆ ਗਿਆ ਜਿਸ ਵਿੱਚ ਕਲਾ ਕ੍ਰਿਤੀ, ਪਟਿਆਲਾ ਵੱਲੋਂ ਪਰਮਿੰਦਰਪਾਲ ਕੌਰ ਦੀ ਨਿਰਦੇਸ਼ਨਾ ਹੇਠ ਕ੍ਰਿਪਾਲ ਕਜ਼ਾਕ ਵੱਲੋਂ ਲਿਖੀ ਗਈ ਕਹਾਣੀ ’ਤੇ ਅਧਾਰਿਤ ਹਿੰਦੀ ਫ਼ਿਲਮ ‘ਜਸਟਿਸ’ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਸੰਸਥਾ ਦੇ ਪ੍ਰਿੰਸੀਪਲ ਮਨਮੋਹਨ ਸਿੰਘ ਸਟਾਫ਼ ਅਤੇ ਸਿਖਿਆਰਥਣਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਇਸ ਸਫਲ ਫ਼ਿਲਮ ਦੇ ਪ੍ਰਦਰਸ਼ਨ ਲਈ ਕਲਾ ਕ੍ਰਿਤੀ ਪਟਿਆਲਾ ਦੀ ਡਾਇਰੈਕਟਰ ਪਰਮਿੰਦਰਪਾਲ ਕੌਰ ਅਤੇ ਫ਼ਿਲਮ ਦੇ ਸਮੂਹ ਕਲਾਕਾਰਾਂ ਨੂੰ ਵਧਾਈ ਦਿੱਤੀ। ਗੀਤਕਾਰ ਮਨਜੀਤ ਟਿਵਾਣਾ ਦੇ ਲਿਖੇ ਹੋਏ ਗੀਤ ਨੂੰ ਡਾ. ਹਰਿੰਦਰ ਹੁੰਦਲ ਨੇ ਆਪਣੀ ਆਵਾਜ਼ ਦਿੱਤੀ। ਇਸ ਮੌਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਪਟਿਆਲਾ ਦੀਆਂ ਸਿਖਿਆਰਥਣਾਂ ਵੱਲੋਂ ਔਰਤ ਦੀ ਮਹੱਤਤਾ ਬਾਰੇ ਸਕਿੱਟ ਪੇਸ਼ ਕੀਤੀ ਗਈ। ਅੰਤ ਵਿੱਚ ਕਲਾ-ਕ੍ਰਿਤੀ ਪਟਿਆਲਾ ਵੱਲੋਂ ਪ੍ਰਿੰਸੀਪਲ ਮਨਮੋਹਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Advertisement

Advertisement
Author Image

Advertisement
Advertisement
×