ਮਹਿਲਾ ਕ੍ਰਿਕਟ: ਆਸਟਰੇਲੀਆ ਨੇ ਭਾਰਤ ਨੂੰ 83 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਲੜੀ ਜਿੱਤੀ
06:15 AM Dec 12, 2024 IST
ਪਰਥ:
Advertisement
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੇ ਬਾਵਜੂਦ ਭਾਰਤ ਨੂੰ ਅੱਜ ਇੱਥੇ ਤੀਜੇ ਅਤੇ ਆਖ਼ਰੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਮੁਕਾਬਲੇ ਵਿੱਚ ਆਸਟਰੇਲੀਆ ਹੱਥੋਂ 83 ਦੌੜਾਂ ਨਾਲ ਹਾਰ ਕੇ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਅਰੁੰਧਤੀ ਰੈੱਡੀ (26 ਦੌੜਾਂ ’ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਇੱਕ ਵੇਲੇ ਆਸਟਰੇਲੀਆ ਦਾ ਸਕੋਰ ਚਾਰ ਵਿਕਟਾਂ ’ਤੇ 78 ਕਰ ਦਿੱਤਾ ਸੀ ਪਰ ਐਨਾਬੇਲ ਸਦਰਲੈਂਡ (95 ਗੇਂਦਾਂ ’ਚ 110 ਦੌੜਾਂ) ਦੇ ਸੈਂਕੜੇ ਦੀ ਮਦਦ ਨਾਲ ਮੇਜ਼ਬਾਨ ਟੀਮ ਛੇ ਵਿਕਟਾਂ ’ਤੇ 298 ਦੌੜਾਂ ਦਾ ਵੱਡਾ ਸਕੋਰ ਬਣਾਉਣ ’ਚ ਕਾਮਯਾਬ ਰਹੀ। ਜਵਾਬ ’ਚ ਭਾਰਤੀ ਟੀਮ ਮੰਧਾਨਾ ਦੀ 109 ਗੇਂਦਾਂ ’ਚ 105 ਦੌੜਾਂ ਦੀ ਪਾਰੀ ਦੇ ਬਾਵਜੂਦ 45.1 ਓਵਰਾਂ ’ਚ 215 ਦੌੜਾਂ ’ਤੇ ਸਿਮਟ ਗਈ। -ਪੀਟੀਆਈ
Advertisement
Advertisement