For the best experience, open
https://m.punjabitribuneonline.com
on your mobile browser.
Advertisement

ਮਹਿਲਾ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਰੋਸ ਰੈਲੀ

07:40 AM May 07, 2024 IST
ਮਹਿਲਾ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਰੋਸ ਰੈਲੀ
ਨਵਾਂ ਗਾਉਂ ਵਿਖੇ ਮਹਿਲਾ ਕਾਂਗਰਸ ਦੀਆਂ ਵਰਕਰਾਂ ਰੋਸ ਰੈਲੀ ਕਰਦੀਆਂ ਹੋਈਆਂ।
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗ਼ਰੀਬਦਾਸ, 6 ਮਈ
ਮਹਿਲਾ ਕਾਂਗਰਸ ਨੇ ਨਵਾਂ ਗਾਉਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਰੋਸ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਨਵਾਂ ਗਾਉਂ ਦੀ ਮਹਿਲਾ ਕਾਂਗਰਸ ਮੰਡਲ ਪ੍ਰਧਾਨ ਦੀਪਿਕਾ ਨੇਗੀ ਨੇ ਦੱਸਿਆ ਕਿ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਕੌਰ ਸਮੇਤ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਅਤੇ ਪੰਜਾਬ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਰੋਸ ਰੈਲੀ ਦੌਰਾਨ ਵੱਡੀ ਗਿਣਤੀ ਔਰਤਾਂ ਇਕੱਤਰ ਹੋਈਆਂ। ਦੀਪਿਕਾ ਨੇਗੀ ਨੇ ਦੱਸਿਆ ਕਿ ਜੇਡੀ(ਐੱਸ) ਦੇ ਲੋਕ ਸਭਾ ਉਮੀਦਵਾਰ ਪ੍ਰਜਵਲ ਰੇਵੰਨਾ ਨੇ ਕਈ ਔਰਤਾਂ ਨਾਲ ਕਥਿਤ ਜਬਰ-ਜਨਾਹ ਕੀਤਾ ਹੈ, ਜਦੋਂਕਿ ਪ੍ਰਧਾਨ ਮੰਤਰੀ ਮੋਦੀ ਚੋਣਾਂ ਵਿੱਚ ਉਸ ਦਾ ਸਮਰਥਨ ਕਰ ਰਹੇ ਹਨ। ਮਹਿਲਾ ਆਗੂਆਂ ਨੇ ਕਿਹਾ ਕਿ ਕਈ ਔਰਤਾਂ ਨਾਲ ਜਬਰ-ਜਨਾਹ ਕਰਨ ਵਾਲੇ ਮੁਲਜ਼ਮ ਲਈ ਪ੍ਰਧਾਨ ਮੰਤਰੀ ਮੋਦੀ ਵੋਟਾਂ ਮੰਗ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਪਰਾਧੀਆਂ ਦਾ ਸਾਥ ਦੇ ਰਹੇ ਹਨ। ਇਸ ਦੌਰਾਨ ਔਰਤਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ’ਤੇ ਆਪਣੀ ਚੁੱਪ ਤੋੜ ਦੀ ਮੰਗ ਕੀਤੀ। ਉਨ੍ਹਾਂ ਆਪਣੇ ਹੱਥਾਂ ਵਿੱਚ ਹੱਥਲਿਖਤ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਔਰਤਾਂ ਨੇ ਗਲੀ-ਮੁਹੱਲਿਆਂ ਵਿੱਚ ਰੈਲੀ ਕੱਢਦਿਆਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਹਿਲਾ ਕਾਂਗਰਸ ਆਗੂਆਂ ਨੇ ਕਿਹਾ ਕਿ ਨਾਰੀ ਨਿਆਏ ਤਹਿਤ ਸੂਬੇ ਵਿੱਚ ਹਰੇਕ ਔਰਤ ਨੂੰ ਇਨਸਾਫ਼ ਦਿਵਾਉਣਾ ਅਤੇ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਾ ਹੀ ਮਹਿਲਾ ਕਾਂਗਰਸ ਦਾ ਮਕਸਦ ਹੈ। ਇਸ ਮੌਕੇ ਰੇਸ਼ਮਾ, ਹਤੇਸ਼ਵਰੀ, ਮਮਤਾ ਨਾਢਾ, ਸਰੋਜ ਰਾਣੀ ਖਰੜ੍ਹ ਸ਼ਹਿਰੀ ਪ੍ਰਧਾਨ, ਰਜਨੀ ਬਿਮਲਾ, ਵਿੱਦਿਆ, ਮੀਨਾ ਦੇਵੀ, ਸੁਨੀਤਾ ਕੁਮਾਰੀ, ਉਰਮਿਲਾ, ਲਸ਼ਮੀ, ਹੇਮਾ, ਬਿਮਲਾ ਭੰਡਾਰੀ, ਭਾਵਨਾ, ਪ੍ਰੋਮਿਲਾ, ਨੀਲਮ, ਸ਼ਿਆਮਾ ਦੇਵੀ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×