ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਚੁਤਾਲਾ ਵਿੱਚ ਔਰਤ ਦੇ ਕੱਪੜੇ ਪਾੜੇ

09:27 AM Jun 17, 2024 IST

ਗੁਰਬਖਸ਼ਪੁਰੀ
ਤਰਨ ਤਾਰਨ, 16 ਜੂਨ
ਇਲਾਕੇ ਦੇ ਪਿੰਡ ਚੁਤਾਲਾ ਵਿੱਚ ਸ਼ਰਾਰਤੀ ਅਨਸਰਾਂ ਦੀ ਟੋਲੀ ਨੇ ਦੋ ਦਿਨ ਪਹਿਲਾਂ ਰਾਤ ਵੇਲੇ ਪਿੰਡ ਦੀ ਬਿਜਲੀ ਬੰਦ ਕਰ ਕੇ ਇੱਕ ਘਰ ਅੰਦਰ ਜ਼ਬਰਦਸਤੀ ਦਾਖ਼ਲ ਹੋ ਕੇ ਇੱਕ ਔਰਤ ਦੀ ਕੁੱਟਮਾਰ ਕੀਤੀ। ਇਹੀ ਨਹੀਂ, ਹਮਲਾਵਰਾਂ ਨੇ ਔਰਤ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ| ਹਮਲਾਵਰਾਂ ਨੇ ਘਰ ਦੇ ਹੋਰਨਾਂ ਜੀਆਂ ਦੀ ਵੀ ਕੁੱਟਮਾਰ ਕੀਤੀ ਅਤੇ ਘਰ ਦੇ ਕੀਮਤੀ ਸਾਮਾਨ ਦੀ ਭੰਨ-ਤੋੜ ਕੀਤੀ| ਜਾਣਕਾਰੀ ਮੁਤਾਬਕ ਕੁਝ ਚਿਰ ਪਹਿਲਾਂ ਪਿੰਡ ਦੇ ਬੱਚਿਆਂ ਦਰਮਿਆਨ ਹੋਏ ਮਾਮੂਲੀ ਝਗੜੇ ਤੋਂ ਪੈਦਾ ਹੋਏ ਇਸ ਤਕਰਾਰ ਨਾਲ ਸ਼ੁਰੂ ਹੋਇਆ ਇਹ ਮਾਮਲਾ ਅਸ਼ਲੀਲਤਾ ਦੀ ਹੱਦ ਤੱਕ ਜਾ ਪੁੱਜਿਆ। ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਇਸ ਘਟਨਾ ਸਬੰਧੀ 12 ਜਣਿਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਪੀੜਤਾ ਰਣਬੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਚੁਤਾਲਾ ਵਾਸੀ ਸਾਬਕ ਸਰਪੰਚ ਹੀਰਾ ਸਿੰਘ, ਉਸ ਦੇ ਪੁੱਤਰ ਜੋਬਨਪ੍ਰੀਤ ਸਿੰਘ, ਵਿਸ਼ਾਲ ਸਿੰਘ ਸ਼ਾਲੀ, ਸਿਮਰਨਜੀਤ ਸਿੰਘ, ਹਰਮੀਤ ਸਿੰਘ, ਬਲਜੀਤ ਸਿੰਘ, ਸਿੰਮੀ, ਹਰਮੀਤ ਸਿੰਘ ਪੀਤਾ, ਤਾਰਾਗੜ੍ਹ ਤਲਾਵਾਂ ਦੇ ਵਾਸੀ ਮਹਿਕਦੀਪ ਸਿੰਘ ਮਹਿਕ, ਜਸ਼ਨਪ੍ਰੀਤ ਸਿੰਘ ਢੂੱਟ, ਦੀਨੇਵਾਲ ਵਾਸੀ ਸੁਖਵਿੰਦਰ ਸਿੰਘ ਕਾਸ਼ ਅਤੇ ਸਲਵਿੰਦਰ ਸਿੰਘ ਸੰਜੂ ਨੂੰ ਮੁਲਜ਼ਮਾਂ ਵਿੱਚ ਸ਼ਾਮਲ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਵਿਸ਼ਾਲ ਸਿੰਘ ਸ਼ਾਲੀ, ਹਰਮੀਤ ਸਿੰਘ, ਸਲਵਿੰਦਰ ਸਿੰਘ, ਮਹਿਕਦੀਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ|

Advertisement

Advertisement
Advertisement