For the best experience, open
https://m.punjabitribuneonline.com
on your mobile browser.
Advertisement

ਮਹਿਲਾ ਏਸ਼ੀਆ ਕੱਪ: ਭਾਰਤ ਨੇ ਯੂਏਈ ਨੂੰ 78 ਦੌੜਾਂ ਨਾਲ ਹਰਾਇਆ

06:55 PM Jul 21, 2024 IST
ਮਹਿਲਾ ਏਸ਼ੀਆ ਕੱਪ  ਭਾਰਤ ਨੇ ਯੂਏਈ ਨੂੰ 78 ਦੌੜਾਂ ਨਾਲ ਹਰਾਇਆ
Advertisement

ਦਾਂਬੁੱਲਾ, 21 ਜੁਲਾਈ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆ ਕੱਪ ਵਿਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਯੂਏਈ ਨੂੰ 78 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿਚ ਕਪਤਾਨ ਹਰਮਨਪ੍ਰੀਤ ਕੌਰ ਨੇ 66 ਅਤੇ ਰਿਚਾ ਘੋਸ਼ ਨੇ 64 ਦੌੜਾਂ ਬਣਾ ਕੇ ਜਿੱਤ ਦਾ ਮੁੱਢ ਬੰਨ੍ਹਿਆ। ਭਾਰਤ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਗਰੁੱਪ ਏ ਵਿੱਚ ਸਿਖਰ ’ਤੇ ਹੈ। ਯੂਏਈ ਹੁਣ ਤੱਕ ਆਪਣੇ ਦੋਵੇਂ ਮੈਚ ਹਾਰ ਕੇ ਸਭ ਤੋਂ ਹੇਠਲੇ ਸਥਾਨ ’ਤੇ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 201 ਦੌੜਾਂ ਬਣਾਈਆਂ ਜਦਕਿ ਯੂਏਈ ਦੀ ਟੀਮ ਵੀਹ ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ ਸਿਰਫ 123 ਦੌੜਾਂ ਹੀ ਬਣਾ ਸਕੀ।

Advertisement

Advertisement
Advertisement
Author Image

sukhitribune

View all posts

Advertisement