ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਏਸੀਟੀ ਹਾਕੀ: ਭਾਰਤ ਨੇ ਥਾਈਲੈਂਡ ਨੂੰ 13-0 ਨਾਲ ਹਰਾਇਆ

08:59 AM Nov 15, 2024 IST
ਮੈਚ ਦੌਰਾਨ ਗੇਂਦ ਲਈ ਜੱਦੋ-ਜਹਿਦ ਕਰਦੀਆਂ ਹੋਈਆਂ ਦੋਵੇਂ ਟੀਮਾਂ ਦੀਆਂ ਖਿਡਾਰਨਾਂ। -ਫੋਟੋ: ਪੀਟੀਆਈ

ਰਾਜਗਿਰ (ਬਿਹਾਰ), 14 ਨਵੰਬਰ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਥਾਈਲੈਂਡ ਨੂੰ ਇੱਕਪਾਸੜ ਮੁਕਾਬਲੇ ਵਿੱਚ 13-0 ਨਾਲ ਹਰਾ ਕੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਭਾਰਤ ਲਈ ਦੀਪਿਕਾ (ਤੀਜੇ, 19ਵੇਂ, 43ਵੇਂ ਤੇ 45ਵੇਂ ਮਿੰਟ) ਨੇ ਪੰਜ ਗੋਲ ਕੀਤੇ ਜਦਕਿ ਪ੍ਰੀਤੀ ਦੂਬੇ (9ਵੇਂ ਤੇ 40ਵੇਂ ਮਿੰਟ), ਲਾਲਰੇਮਸਿਆਮੀ (12ਵੇਂ ਤੇ 56ਵੇਂ ਮਿੰਟ) ਅਤੇ ਮਨੀਸ਼ਾ ਚੌਹਾਨ (55ਵੇਂ ਮਿੰਟ ਤੇ 58ਵੇਂ ਮਿੰਟ) ਨੇ ਦੋ-ਦੋ ਗੋਲੀ ਕੀਤੇ। ਬਿਊਟੀ ਡੁੰਗ ਡੁੰਗ (30ਵੇਂ ਮਿੰਟ) ਅਤੇ ਨਵਨੀਤ ਕੌਰ (53ਵੇਂ ਮਿੰਟ) ਦੇ ਖਾਤੇ ਵਿੱਚ ਵੀ ਇਕ-ਇਕ ਗੋਲ ਰਿਹਾ। ਭਾਰਤ ਨੇ ਇਸ ਤੋਂ ਪਹਿਲਾਂ ਮਲੇਸ਼ੀਆ ਨੂੰ 4-0 ਨਾਲ ਹਰਾਇਆ ਸੀ ਜਦਕਿ ਨੇੜਲੇ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੱਤੀ ਸੀ। ਭਾਰਤ ਆਪਣਾ ਅਗਲਾ ਮੈਚ ਸ਼ਨਿਚਰਵਾਰ ਨੂੰ ਓਲੰਪਿਕ ਚਾਂਦੀ ਤਗ਼ਮਾ ਜੇਤੂ ਚੀਨ ਖ਼ਿਲਾਫ਼ ਖੇਡੇਗਾ। ਦਿਨ ਦੇ ਹੋਰ ਮੁਕਾਬਲਿਆਂ ਵਿੱਚ ਮਲੇਸ਼ੀਆ ਨੇ ਕੋਰੀਆ ਨੂੰ 2-1 ਨਾਲ ਹਰਾਇਆ ਜਦਕਿ ਚੀਨ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਜਪਾਨ ਨੂੰ ਇਸੇ ਫ਼ਰਕ ਨਾਲ ਮਾਤ ਦਿੱਤੀ। -ਪੀਟੀਆਈ

Advertisement

Advertisement