ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾ ਜੂਨੀਅਰ ਏਸ਼ੀਆ ਕੱਪ: ਭਾਰਤ ਨੇ ਜਿੱਤਿਆ ਪਲੇਠਾ ਹਾਕੀ ਖਿਤਾਬ

06:56 PM Jun 23, 2023 IST

ਕਾਕਾਮਿਗਾਹਾਰਾ (ਜਪਾਨ), 11 ਜੂਨ

Advertisement

ਭਾਰਤ ਨੇ ਅੱਜ ਚਾਰ ਵਾਰ ਚੈਂਪੀਅਨ ਰਹੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਭਾਰਤ ਲਈ ਅਨੂ ਤੇ ਨੀਲਮ ਨੇ ਗੋਲ ਦਾਗੇ ਜਦੋਂ ਕਿ ਕੋਰੀਆ ਲਈ ਇਕ ਇਕੋ ਗੋਲ ਸਿਓ ਯੇਓਨ ਨੇ ਕੀਤਾ। ਪਹਿਲਾ ਕੁਆਰਟਰ ਗੋਲ ਬਰਾਬਰ ਰਹਿਣ ਮਗਰੋਂ ਭਾਰਤ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਅਨੂ ਦੇ ਗੋਲ ਕਰਕੇ ਬੜ੍ਹਤ ਬਣਾਈ। ਅਨੂ ਨੇ ਗੋਲ ਕਰ ਕੇ ਭਾਰਤ ਨੂੰ 1-0 ਤੋਂ ਅੱਗੇ ਕੀਤਾ। ਦੱਖਣੀ ਕੋਰੀਆ ਨੇ ਹਾਲਾਂਕਿ ਤਿੰਨ ਮਿੰਟ ਬਾਅਦ ਪਾਰਕ ਸਿਓ ਯੇਓਨ ਦੇ ਗੋਲ ਦੀ ਬਦੌਲਤ ਸਕੋਰ 1-1 ਕਰ ਦਿੱਤਾ। ਨੀਲਮ ਨੇ 41ਵੇਂ ਮਿੰਟ ਵਿੱਚ ਦੱਖਣੀ ਕੋਰੀਆ ਦੀ ਗੋਲਕੀਪਰ ਦੇ ਸੱਜੇ ਪਾਸਿਉਂ ਗੋਲ ਦਾਗ ਕੇ ਭਾਰਤ ਨੂੰ 2-1 ਤੋਂ ਅੱਗੇ ਕਰ ਦਿੱਤਾ ਜੋ ਫੈਸਲਾਕੁਨ ਸਕੋਰ ਸਾਬਿਤ ਹੋਇਆ। ਇਸ ਮਗਰੋਂ ਭਾਰਤੀ ਟੀਮ ਨੇ ਆਖਰੀ ਕੁਆਰਟਰ ਵਿੱਚ ਆਪਣੀ ਬੜ੍ਹਤ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ। ਦੱਖਣੀ ਕੋਰੀਆ ਨੂੰ ਪੈਨਲਟੀ ਕਾਰਨਰ ਵਜੋਂ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਟੀਮ ਇਸ ਦਾ ਲਾਹਾ ਨਹੀਂ ਲੈ ਸਕੀ। ਇਸ ਤੋਂ ਪਹਿਲਾਂ ਮਹਿਲਾ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ 2012 ਵਿੱਚ ਉਸ ਸਮੇਂ ਰਿਹਾ ਸੀ ਜਦੋਂ ਟੀਮ ਬੈਂਕਾਕ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸੀ ਪਰ ਚੀਨ ਤੋਂ 2-5 ਤੋਂ ਹਾਰ ਗਈ ਸੀ। ਮੈਚ ਦੀ ਸਰਬੋਤਮ ਖਿਡਾਰੀ ਚੁਣੀ ਗਈ ਭਾਰਤੀ ਕਪਤਾਨ ਪ੍ਰੀਤੀ ਨੇ ਕਿਹਾ ਕਿ ਰਾਊਂਡ ਰੋਬਿਨ ਪੜਾਅ ਵਿੱਚ ਕੋਰੀਆ ਖ਼ਿਲਾਫ਼ 1-1 ਤੋਂ ਡਰਾਅ ਖੇਡਣ ਤੋਂ ਬਾਅਦ ਉਨ੍ਹਾਂ ਇਸ ਮੁਕਾਬਲੇ ਲਈ ਰਣਨੀਤੀ ਬਣਾਈ ਸੀ। ਉਨ੍ਹਾਂ ਕਿਹਾ,’ਸਾਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੋਰੀਆ ਨੂੰ ਹਰਾਉਣ ਲਈ ਸਾਨੂੰ ਕਿਹੜੇ ਪਾਸੇ ਖਾਸ ਧਿਆਨ ਦੀ ਲੋੜ ਹੈ।’ ਪ੍ਰੀਤੀ ਨੇ ਕਿਹਾ ਕਿ ਫਾਈਨਲ ਨੂੰ ਲੈ ਕੇ ਅਸੀਂ ਘਬਰਾਏ ਹੋਏ ਸੀ ਪਰ ਸਾਨੂੰ ਪਤਾ ਸੀ ਕਿ ਟੀਮ ਵਜੋਂ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ ਅਤੇ ਅਸੀਂ ਇਸੇ ਤਰ੍ਹਾਂ ਹੀ ਕੀਤਾ।

ਜੇਤੂ ਖਿਡਾਰੀਆਂ ਨੂੰ ਦੋ ਦੋ ਲੱਖ ਦੇਵੇਗਾ ਹਾਕੀ ਇੰਡੀਆ

Advertisement

ਹਾਕੀ ਇੰਡੀਆ ਨੇ ਖਿਤਾਬ ਜਿੱਤਣ ਵਾਲੇ ਟੀਮ ਦੇ ਹਰ ਖਿਡਾਰੀ ਨੂੰ ਦੋ ਲੱਖ ਰੁਪਏ ਨਕਦ ਦੇਣ ਅਤੇ ਸਹਿਯੋਗੀ ਸਟਾਫ ਦੇ ਹਰ ਮੈਂਬਰ ਨੂੰ ਇਕ ਇਕ ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ,’ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਭਾਰਤੀ ਜੂਨੀਅਰ ਮਹਿਲਾ ਟੀਮ ਨੇ ਪਹਿਲੀ ਵਾਰ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ।’ -ਪੀਟੀਆਈ

Advertisement
Advertisement