ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰ ਕੌਂਸਲ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ’ਤੇ ਬੀਬੀਆਂ ਕਾਬਜ਼

10:47 AM Sep 11, 2024 IST
ਵਿਧਾਇਕ ਲਾਭ ਸਿੰਘ ਉਗੋਕੇ ਨਾਲ ਚੁਣੇ ਨਵੇਂ ਅਹੁਦੇਦਾਰ।

ਤਪਾ ਮੰਡੀ (ਸੀ. ਮਾਰਕੰਡਾ): ਇਥੇ ਡੇਢ ਸਾਲ ਤੋਂ ਖਾਲੀ ਪਏ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਬੀਬੀਆਂ ਹੱਥ ਆ ਗਏ ਹਨ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਡਾ. ਸੋਨਿਕਾ ਬਾਂਸਲ ਨੂੰ ਪ੍ਰਧਾਨ ਅਤੇ ਰਿਸ਼ੂ ਰੰਗੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਹ ਦੋਵੇਂ ਔਰਤਾਂ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਸਮੇਤ ਕੌਂਸਲ ਦੇ 16 ਮੈਂਬਰਾਂ ’ਚੋਂ 11 ਕੌਂਸਲਰ ਹਾਜ਼ਰ ਸਨ ਜਦਕਿ 5 ਮੈਂਬਰ ਤਰਲੋਚਨ ਬਾਂਸਲ, ਸੁਨੀਤਾ ਬਾਂਸਲ, ਧਰਮਪਾਲ ਸ਼ਰਮਾ, ਵਿਨੋਦ ਕਾਲਾ ਅਤੇ ਹਰਦੀਪ ਪੋਪਲ ਚੋਣ ਪ੍ਰਕਿਰਿਆ ਤੋੋਂ ਬਾਹਰ ਰਹੇ। ਆਪ ਸੀਨੀਅਰ ਆਗੂ ਹਰਦੀਪ ਪੋਪਲ ਨੇ ਇਸ ਚੋਣ ਦਾ ਵਿਰੋਧ ਕਰਦਿਆਂ ਕਿਹਾ ਕਿ ਤਿੰਨ ਪਾਰਟੀਆਂ ਨੂੰ ਛੱਡ ਕੇ ਆਈ ਮਹਿਲਾ ਕੌਂਸਲਰ ਨੂੰ ਪ੍ਰਧਾਨ ਬਣਾ ਦਿੱਤਾ, ਜਿਸ ਦਾ ਵਰਕਰਾਂ ’ਚ ਰੋਸ ਹੈ।

Advertisement

Advertisement