ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟ ਪਾਉਣ ਦੇ ਮਾਮਲੇ ਵਿੱਚ ਔਰਤਾਂ ਮੋਹਰੀ

07:50 AM Jun 04, 2024 IST

ਕੇਪੀ ਸਿੰਘ
ਗੁਰਦਾਸਪੁਰ, 3 ਜੂਨ
ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਵੋਟ ਪਾਉਣ ਦੇ ਮਾਮਲੇ ਵਿੱਚ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਵੱਧ ਉਤਸ਼ਾਹ ਦਿਖਾਇਆ। ਲੋਕ ਸਭਾ ਹਲਕੇ ਵਿੱਚ ਔਰਤਾਂ ਦੀ ਕੁੱਲ ਵੋਟਾਂ ਦੀ ਗਿਣਤੀ 7 ਲੱਖ 56 ਹਜ਼ਾਰ 283 ਹੈ ਜਿਨ੍ਹਾਂ ਵਿੱਚੋਂ 5 ਲੱਖ 21 ਹਜ਼ਾਰ 916 ਔਰਤਾਂ ਨੇ ਵੋਟ ਪਾਈ। ਇਹ ਕੁੱਲ ਵੋਟ ਦਾ 69 ਫ਼ੀਸਦੀ ਦੇ ਕਰੀਬ ਬਣਦਾ ਹੈ ਜਦਕਿ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਮਰਦਾਂ ਦਾ ਵੋਟ ਫ਼ੀਸਦ 64.7 ਰਿਹਾ। ਇਸ ਲੋਕ ਸਭਾ ਹਲਕੇ ਕੁੱਲ 10 ਲੱਖ 70 ਹਜ਼ਾਰ 269 ਵੋਟਾਂ ਪੋਲ ਹੋਈਆਂ ਹਨ ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਇਕ ਲੱਖ 22 ਹਜ਼ਾਰ 983, ਭੋਆ ਵਿੱਚ ਇੱਕ ਲੱਖ 29 ਹਜ਼ਾਰ 742, ਪਠਾਨਕੋਟ ਵਿੱਚ ਇੱਕ ਲੱਖ 4 ਹਜ਼ਾਰ 735, ਗੁਰਦਾਸਪੁਰ ਵਿੱਚ ਇੱਕ ਲੱਖ 10 ਹਜ਼ਾਰ 674, ਦੀਨਾਨਗਰ ਵਿੱਚ ਇਕ ਲੱਖ 27 ਹਜ਼ਾਰ 339 ,ਕਾਦੀਆਂ ਵਿੱਚ ਇੱਕ ਲੱਖ 18 ਹਜ਼ਾਰ 991, ਬਟਾਲਾ ਵਿੱਚ ਇਕ ਲੱਖ 13 ਹਜ਼ਾਰ 594, ਫ਼ਤਹਿਗੜ੍ਹ ਚੂੜੀਆਂ ਵਿੱਚ ਇੱਕ ਲੱਖ 15 ਹਜ਼ਾਰ 105 ਅਤੇ ਡੇਰਾ ਬਾਬਾ ਨਾਨਕ ਵਿੱਚ ਇਕ ਲੱਖ 27 ਹਜ਼ਾਰ 106 ਵੋਟਾਂ ਪੋਲ ਹੋਈਆਂ ਹਨ। ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ 71. 91 ਫ਼ੀਸਦੀ ਮਰਦਾਂ ਨੇ ਜਦਕਿ 75.75 ਫ਼ੀਸਦੀ ਔਰਤਾਂ ਨੇ ਵੋਟ ਪਾਈ। ਭੋਆ ਵਿੱਚ 68.32 ਫ਼ੀਸਦੀ ਮਰਦਾਂ ਨੇ ਜਦਕਿ 74.53 ਫ਼ੀਸਦੀ ਔਰਤਾਂ ਨੇ, ਪਠਾਨਕੋਟ ਵਿੱਚ 69.84 ਫ਼ੀਸਦੀ ਮਰਦਾਂ ਤੇ 70.51 ਫ਼ੀਸਦੀ ਔਰਤਾਂ ਵੱਲੋਂ ਵੋਟ ਪਾਈ ਗਈ। ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 62.75 ਫ਼ੀਸਦੀ ਮਰਦ ਅਤੇ 66.11 ਫ਼ੀਸਦੀ ਔਰਤਾਂ, ਦੀਨਾਨਗਰ ਵਿੱਚ 62.7 ਫ਼ੀਸਦੀ ਮਰਦ ਅਤੇ 69.58 ਫ਼ੀਸਦੀ ਔਰਤਾਂ ਨੇ ਵੋਟਾਂ ਪਾਈਆਂ। ਕਾਦੀਆਂ ਵਿੱਚ 62.15 ਫ਼ੀਸਦੀ ਮਰਦ ਅਤੇ 68.93 ਫ਼ੀਸਦੀ ਔਰਤਾਂ ਨੇ ਵੋਟ ਪਾਈ। ਬਟਾਲਾ ਵਿੱਚ 59.68 ਫ਼ੀਸਦੀ ਮਰਦਾਂ ਅਤੇ 59.98 ਫ਼ੀਸਦੀ ਔਰਤਾਂ ਨੇ, ਫ਼ਤਹਿਗੜ੍ਹ ਚੂੜੀਆਂ ਵਿੱਚ 63.86 ਫ਼ੀਸਦੀ ਮਰਦਾਂ ਅਤੇ 67.69 ਫ਼ੀਸਦੀ ਔਰਤਾਂ ਨੇ ਮਤਦਾਨ ਕੀਤਾ।

Advertisement

Advertisement