ਸਮਾਜਿਕ ਨਜ਼ਰੀਆ ਬਦਲਣ ਲਈ ਮਹਿਲਾ ਸ਼ਕਤੀਕਰਨ ਜ਼ਰੂਰੀ: ਢਾਹਾਂ
10:50 AM Oct 26, 2024 IST
ਸੁਰਜੀਤ ਮਜਾਰੀ
ਬੰਗਾ, 25 ਅਕਤੂਬਰ
ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿੱਚ ‘ਟੌਪ ਟਵੈਲਵ’ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਕਾਲਜ ਦੀਆਂ ਵਿੱਦਿਅਕ ਅਤੇ ਸੱਭਿਆਚਾਰਕ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਵਲੋਂ ਨਿਭਾਈ ਗਈ। ਉਨ੍ਹਾਂ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਥਣਾਂ ਨੂੰ ਵਧਾਈ ਦਿੱਤੀ। ਸਨਮਾਨਿਤ ਹੋਣ ਵਾਲੀਆਂ ਵਿਦਿਆਰਥਣਾਂ ਵਿੱਚ ਰੀਆ ਅਤੇ ਤਮੰਨਾ ਬੰਗੜ (ਬੀ ਐਸ ਸੀ ਸਾਲ ਚੌਥਾ), ਅਨੂਦੀਪ ਕੌਰ ਅਤੇ ਹਰਨੀਤ ਕੌਰ (ਬੀ ਐਸ ਸੀ ਸਾਲ ਤੀਜਾ), ਜਾਸਮੀਨ ਕੌਰ ਅਤੇ ਸੰਦੀਪ ਸੰਧੂ (ਬੀ ਐਸ ਸੀ ਸਾਲ ਦੂਜਾ), ਅਮਰਦੀਪ ਕੌਰ, ਕੋਮਲ ਵਿਰਦੀ ਤੇ ਪਲਕ (ਜੀ ਐਨ ਐਮ ਸਾਲ ਤੀਜਾ) ਜਸਲੀਨ ਕੌਰ (ਜੀ ਐਨ ਐਮ ਸਾਲ ਦੂਜਾ) ਸੰਦੀਪ ਕੌਰ (ਪੀ ਬੀ ਬੀ ਸਾਇੰਸ ਨਰਸਿੰਗ ਸਾਲ ਦੂਜਾ) ਹਰਲੀਨ ਕੌਰ (ਪੀ ਬੀ ਬੀ ਸਾਇੰਸ ਨਰਸਿੰਗ ਸਾਲ ਦੂਜਾ) ਸ਼ਾਮਲ ਸਨ।
Advertisement
Advertisement