For the best experience, open
https://m.punjabitribuneonline.com
on your mobile browser.
Advertisement

ਸਮਾਜਿਕ ਨਜ਼ਰੀਆ ਬਦਲਣ ਲਈ ਮਹਿਲਾ ਸ਼ਕਤੀਕਰਨ ਜ਼ਰੂਰੀ: ਢਾਹਾਂ

10:50 AM Oct 26, 2024 IST
ਸਮਾਜਿਕ ਨਜ਼ਰੀਆ ਬਦਲਣ ਲਈ ਮਹਿਲਾ ਸ਼ਕਤੀਕਰਨ ਜ਼ਰੂਰੀ  ਢਾਹਾਂ
ਸਨਮਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਡਾ. ਕੁਲਵਿੰਦਰ ਸਿੰਘ ਢਾਹਾਂ, ਸਟਾਫ ਮੈਂਬਰ ਅਤੇ ਪ੍ਰਬੰਧਕ।
Advertisement

ਸੁਰਜੀਤ ਮਜਾਰੀ
ਬੰਗਾ, 25 ਅਕਤੂਬਰ
ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿੱਚ ‘ਟੌਪ ਟਵੈਲਵ’ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਕਾਲਜ ਦੀਆਂ ਵਿੱਦਿਅਕ ਅਤੇ ਸੱਭਿਆਚਾਰਕ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਵਲੋਂ ਨਿਭਾਈ ਗਈ। ਉਨ੍ਹਾਂ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਥਣਾਂ ਨੂੰ ਵਧਾਈ ਦਿੱਤੀ। ਸਨਮਾਨਿਤ ਹੋਣ ਵਾਲੀਆਂ ਵਿਦਿਆਰਥਣਾਂ ਵਿੱਚ ਰੀਆ ਅਤੇ ਤਮੰਨਾ ਬੰਗੜ (ਬੀ ਐਸ ਸੀ ਸਾਲ ਚੌਥਾ), ਅਨੂਦੀਪ ਕੌਰ ਅਤੇ ਹਰਨੀਤ ਕੌਰ (ਬੀ ਐਸ ਸੀ ਸਾਲ ਤੀਜਾ), ਜਾਸਮੀਨ ਕੌਰ ਅਤੇ ਸੰਦੀਪ ਸੰਧੂ (ਬੀ ਐਸ ਸੀ ਸਾਲ ਦੂਜਾ), ਅਮਰਦੀਪ ਕੌਰ, ਕੋਮਲ ਵਿਰਦੀ ਤੇ ਪਲਕ (ਜੀ ਐਨ ਐਮ ਸਾਲ ਤੀਜਾ) ਜਸਲੀਨ ਕੌਰ (ਜੀ ਐਨ ਐਮ ਸਾਲ ਦੂਜਾ) ਸੰਦੀਪ ਕੌਰ (ਪੀ ਬੀ ਬੀ ਸਾਇੰਸ ਨਰਸਿੰਗ ਸਾਲ ਦੂਜਾ) ਹਰਲੀਨ ਕੌਰ (ਪੀ ਬੀ ਬੀ ਸਾਇੰਸ ਨਰਸਿੰਗ ਸਾਲ ਦੂਜਾ) ਸ਼ਾਮਲ ਸਨ।

Advertisement

Advertisement
Advertisement
Author Image

joginder kumar

View all posts

Advertisement