ਤਬਾਹੀ ਦਾ ਸੰਤਾਪ ਹੰਢਾਉਣ ਲਈ ਮਜਬੂਰ ਨੇ ਔਰਤਾਂ, ਬੱਚੇ ਅਤੇ ਬਜ਼ੁਰਗ
ਹਤਿੰਦਰ ਮਹਿਤਾ
ਜਲੰਧਰ, 15 ਜੁਲਾਈ
ਲੋਹੀਆਂ ਇਲਾਕੇ ਦੇ ਕਈ ਪਿੰਡਾਂ ਵਿੱਚ ਆਏ ਹੜ੍ਹਾਂ ਤੋਂ ਬਾਅਦ ਕੁੜੀਆਂ, ਔਰਤਾਂ, ਬਜ਼ੁਰਗ, ਬੱਚੇ ਅਤੇ ਗਰਭਵਤੀ ਔਰਤਾਂ ਇਸ ਤਬਾਹੀ ਦਾ ਸੰਤਾਪ ਝੱਲ ਰਹੀਆਂ ਹਨ। ਪਿੰਡ ਪਾਣੀ ਦੀ ਮਾਰ ਹੇਠ ਆਉਣ ਅਤੇ ਬਿਜਲੀ ਸਪਲਾਈ ਬੰਦ ਹੋਣ ਕਾਰਨ ਕਮਜ਼ੋਰ ਵਰਗ ਦੇ ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਹਨ ਤੇ ਆਮ ਸਥਿਤੀ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸਫ਼ਾਈ ਸਹੂਲਤਾਂ ਦੀ ਘਾਟ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਔਰਤਾਂ ਅਤੇ ਲੜਕੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਉਹ ਸੈਨੇਟਰੀ ਨੈਪਕਨਿਾਂ ਦੀ ਉਪਲਬਧਤਾ ਨਾ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਦਾ ਨਿੱਜੀ ਸਾਮਾਨ ਅਤੇ ਜ਼ਰੂਰੀ ਚੀਜ਼ਾਂ ਹੜ੍ਹ ਦੇ ਪਾਣੀ ਨਾਲ ਨਸ਼ਟ ਹੋ ਗਈਆਂ ਹਨ। ਉਹ ਛੱਤਾਂ ’ਤੇ ਪਨਾਹ ਲੈਣ ਅਤੇ ਗੁਆਂਢੀਆਂ ਦੇ ਘਰਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੇ ਹਨ। ਪਿੰਡ ਮੰਡਾਲਾ ਦੀ ਵਸਨੀਕ ਸਤਵੰਤ ਕੌਰ ਆਪਣੀ ਨੂੰਹ ਦੀ ਦੁਰਦਸ਼ਾ ਸਾਂਝੀ ਕਰਦੀ ਹੈ, ਜੋ ਗਰਭ ਅਵਸਥਾ ਦੇ ਅੰਤਿਮ ਪੜਾਅ ’ਤੇ ਹੈ। ਉਨ੍ਹਾਂ ਹੜ੍ਹ ਦੀ ਚਿਤਾਵਨੀ ਮਿਲਣ ’ਤੇ ਉਸ ਨੂੰ ਨੇੜਲੇ ਪਿੰਡ ਵਿੱਚ ਉਸਦੇ ਮਾਪਿਆਂ ਦੇ ਘਰ ਭੇਜ ਦਿੱਤਾ ਸੀ। ਉਹ ਸਰਕਾਰ ਦੀ ਦੂਰਅੰਦੇਸ਼ੀ ਦੀ ਘਾਟ ’ਤੇ ਅਫ਼ਸੋਸ ਜਤਾਉਂਦਿਆਂ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਉਹ ਇਨ੍ਹਾਂ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਅਤੇ ਅਨਿਸ਼ਚਿਤ ਭਵਿੱਖ ਦਾ ਪਤਾ ਨਹੀਂ ਲਗਾ ਸਕਦੇ।
ਤਿੰਨ ਬੱਚਿਆਂ ਦੀ ਮਾਂ ਰਜਨੀ ਦੇਵੀ ਨੇ ਬੁਨਿਆਦੀ ਸਹੂਲਤਾਂ ਤੇ ਉਚਿਤ ਸਫ਼ਾਈ ਦੀ ਘਾਟ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਡੁੱਬਣ ਨਾਲ ਪਖਾਨੇ ਅਤੇ ਨਹਾਉਣ ਦੀ ਸਹੂਲਤ ਨਹੀਂ ਰਹੀ। ਉਸ ਦੇ ਬੱਚੇ ਰਾਤ ਨੂੰ ਬੇਅਰਾਮੀ ਕਾਰਨ ਰੋਂਦੇ ਹਨ, ਅਤੇ ਦਨਿ ਵੇਲੇ ਉਨ੍ਹਾਂ ਕੋਲ ਜਾਣ ਲਈ ਕੋਈ ਥਾਂ ਨਹੀਂ ਹੈ ਜਿਸ ਕਾਰਨ ਉਹ ਪਰੇਸ਼ਾਨ ਹਨ। ਮਹਿਲਾ ਸੰਗਠਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਅਧਿਕਾਰੀਆਂ ਨੂੰ ਔਰਤਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇਣ ਅਤੇ ਲੋੜੀਂਦੀ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ।