ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਮਨਾਇਆ

08:55 AM Jul 23, 2024 IST
ਦਿੱਲੀ ਵਿੱਚ ਤੀਆਂ ਮਨਾਉਣ ਲਈ ਇਕੱਠੀਆਂ ਹੋਈਆਂ ਪੰਜਾਬੀ ਮੁਟਿਆਰਾਂ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਪੱਛਮੀ ਦਿੱਲੀ ਵਿੱਚ ਪੰਜਾਬਣ ਮੁਟਿਆਰਾਂ ਵੱਲੋਂ ਸਾਉਣ ਦੇ ਅਹਿਮ ਤਿਉਹਾਰ ਤੀਆਂ ਸ਼ਹਿਰੀ ਤਰੀਕੇ ਨਾਲ ਮਨਾਈਆਂ ਗਈਆਂ। ਇੱਕ ਹੋਟਲ ਵਿੱਚ ਔਰਤਾਂ ਇਕੱਠੀਆਂ ਹੋਈਆਂ ਤੇ ਤੀਆਂ ਨਾਲ ਜੁੜੀਆਂ ਬੋਲੀਆਂ ਪਾ ਕੇ ਮਨਪ੍ਰਚਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਰਣਜੀਤ ਕੌਰ ਮੁੱਖ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਹੁਣ ਤੀਆਂ ਦਾ ਤਿਉਹਾਰ ਉਸ ਰੂਪ ਵਿੱਚ ਤੇ ਜ਼ੋਰ ਸ਼ੋਰ ਨਾਲ ਨਹੀਂ ਮਨਾਇਆ ਜਾਂਦਾ ਜੋ ਚਾਰ-ਪੰਜ ਦਹਾਕੇ ਪਹਿਲਾਂ ਮਨਾਇਆ ਜਾਂਦਾ ਸੀ। ਹੁਣ ਤੀਆਂ ਦਾ ਸਰੂਪ ਵੀ ਬਦਲ ਗਿਆ ਹੈ ਤੇ ਆਧੁਨਿਕਤਾ ਭਾਰੂ ਹੋਣ ਲੱਗੀ ਹੈ। ਤੀਆਂ ਮਨਾਉਣ ਦਾ ਉਪਰਾਲਾ ਹਰਵਿੰਦਰ ਕੌਰ ਭੰਵਰਾ ਤੇ ਕਮਲਜੀਤ ਕੌਰ ਨਾਗੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਹਰਵਿੰਦਰ ਕੌਰ ਭੰਵਰਾ ਨੇ ਕਿਹਾ ਕਿ ਸ਼ਹਿਰੀਕਰਨ ਦੌਰਾਨ ਆਪਣੇ ਰੀਤੀ ਰਿਵਾਜ਼ਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਇਸ ਨਾਲ ਨਵੀਂ ਪਨੀਰੀ ਨੂੰ ਸੱਭਿਆਚਾਰਕ ਵੰਨਗੀਆਂ ਦਾ ਪਤਾ ਲੱਗਦਾ ਰਹਿੰਦਾ ਹੈ। ਇਹ ਰਵਾਇਤ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਹੈ। ਪੰਜਾਬਣਾਂ ਨੇ ਬੋਲੀਆਂ ਦੇ ਨਾਲ ਗਿੱਧਾ ਵੀ ਪਾਇਆ। ਇਹ ਸਮਾਗਮ ਨਿਰੋਲ ਔਰਤਾਂ ਵੱਲੋਂ ਕਰਵਾਇਆ ਗਿਆ। ਔਰਤਾਂ ਪੰਜਾਬੀ ਪਹਿਰਾਵੇ ’ਚ ਸਜ ਧਜ ਕੇ ਆਈਆਂ ਸਨ।

Advertisement

Advertisement
Advertisement