ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਔਰਤ ਦਾ ਕਤਲ: ਕੁਦਰਤੀ ਮੌਤ ਦੱਸ ਕੇ ਬੰਦ ਕੀਤੀ ਫਾਈਲ ਚਾਰ ਸਾਲ ਬਾਅਦ ਮੁੜ ਖੁੱਲ੍ਹੀ

06:38 AM Jul 10, 2024 IST

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 9 ਜੁਲਾਈ
ਫਰੀਦਕੋਟ ਪੁਲੀਸ ਵੱਲੋਂ ਚਾਰ ਸਾਲ ਪਹਿਲਾਂ ਘਰੇਲੂ ਝਗੜੇ ਦੌਰਾਨ ਮਾਰੀ ਗਈ ਇੱਕ ਔਰਤ ਦੀ ਮੌਤ ਨੂੰ ਕੁਦਰਤੀ ਘਟਨਾ ਦੱਸ ਕੇ ਫਾਈਲ ਬੰਦ ਕਰ ਦਿੱਤੀ ਸੀ ਪ੍ਰੰਤੂ ਪੰਜਾਬ ਇਨਵੈਸਟੀਗੇਸ਼ਨ ਬਿਊਰੋ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪਿੰਡ ਬਹਿਬਲ ਕਲਾਂ ਦੀ ਔਰਤ ਭਜਨ ਕੌਰ ਨੂੰ ਕਥਿਤ ਤੌਰ ’ਤੇ ਲੜਾਈ ਝਗੜੇ ਦੌਰਾਨ ਗੰਭੀਰ ਸੱਟਾਂ ਮਾਰ ਕੇ ਮਾਰਿਆ ਗਿਆ ਸੀ ਅਤੇ ਸਥਾਨਕ ਪੁਲੀਸ ਨੇ ਮੁਲਜ਼ਮਾਂ ਦੀ ਮਦਦ ਕਰਨ ਲਈ ਇਸ ਘਟਨਾ ਨੂੰ ਕੁਦਰਤੀ ਦੱਸ ਕੇ ਫਾਈਲ ਬੰਦ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਭਜਨ ਕੌਰ ਦੀ ਦੋਹਤੀ ਜਸਵਿੰਦਰ ਕੌਰ ਨੇ ਪੰਜਾਬ ਸਰਕਾਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਘਰ ਦੇ ਝਗੜੇ ਦੌਰਾਨ ਕਥਿਤ ਗੁਰਦਿੱਤ ਸਿੰਘ, ਸੁਖਰਾਜ ਸਿੰਘ, ਜਸਪਾਲ ਸਿੰਘ, ਤੇਜ ਕੌਰ, ਕਿਰਨਦੀਪ ਕੌਰ ਅਤੇ ਮਨਪ੍ਰੀਤ ਸਿੰਘ ਨੇ ਆਪਸ ਵਿੱਚ ਰਲ ਹੋ ਕੇ ਉਸ ਦੀ ਨਾਨੀ ਭਜਨ ਕੌਰ ਦੇ ਗੰਭੀਰ ਸੱਟਾਂ ਮਾਰੀਆਂ ਜਿਸ ਦੀ ਘਟਨਾ ਤੋਂ ਦੋ ਦਿਨ ਬਾਅਦ ਮੌਤ ਹੋ ਗਈ। ਸੂਚਨਾ ਮਿਲਣ ਦੇ ਬਾਵਜੂਦ ਪੁਲੀਸ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਇਸ ਨੂੰ ਕੁਦਰਤੀ ਘਟਨਾ ਦੱਸਿਆ ਸੀ ਪ੍ਰੰਤੂ ਹੁਣ ਚਾਰ ਸਾਲ ਦੀ ਲੰਬੀ ਪੜਤਾਲ ਤੋਂ ਬਾਅਦ ਪੁਲੀਸ ਨੇ ਮੰਨਿਆ ਹੈ ਕਿ ਭਜਨ ਕੌਰ ਦੇ ਗੰਭੀਰ ਸੱਟਾਂ ਵੱਜੀਆਂ ਸਨ ਅਤੇ ਸੱਟਾਂ ਕਾਰਨ ਹੀ ਉਸ ਦੀ ਮੌਤ ਹੋਈ ਹੈ। ਪੁਲੀਸ ਨੇ ਇਸ ਨੂੰ ਗੈਰ ਇਰਾਦਾ ਕਤਲ ਮੰਨਦਿਆਂ ਉਕਤ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਪੜਤਾਲ ਦੌਰਾਨ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ

Advertisement

Advertisement