ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਂਗਕਾਂਗ ਵਿੱਚ ਫਸੀ ਮਹਿਲਾ 12 ਸਾਲ ਬਾਅਦ ਘਰ ਪਰਤੀ

08:49 AM Oct 25, 2024 IST
ਸੰਤ ਸੀਚੇਵਾਲ ਦਾ ਧੰਨਵਾਦ ਕਰਨ ਪੁੱਜੀ ਪੀੜਤ ਮਹਿਲਾ।

ਜਲੰਧਰ:

Advertisement

ਹਾਂਗਕਾਂਗ ਵਿੱਚ ਫਸੀ ਇੱਕ ਔਰਤ ਨੂੰ 12 ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਾਪਸ ਲਿਆਂਦਾ ਗਿਆ ਹੈ। ਲੁਧਿਆਣਾ ਜਿਲ੍ਹੇ ਦੇ ਪਿੰਡ ਭੈਣੀ ਸਾਹਿਬ ਦੀ ਰਹਿਣ ਵਾਲੀ ਇਹ ਔਰਤ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਵਿਚ ਸੰਤ ਸੀਚੇਵਾਲ ਜੀ ਦਾ ਪਰਿਵਾਰ ਸਮੇਤ ਧੰਨਵਾਦ ਕਰਨ ਲਈ ਉੱਚੇਚੇ ਤੌਰ ’ਤੇ ਪਹੁੰਚੀ ਸੀ। ਪੀੜਤ ਔਰਤ ਨੇ ਦੱਸਿਆ ਕਿ ਹਾਂਗਕਾਂਗ ਵਿੱਚ ਰਹਿੰਦਿਆਂ ਇੱਕ ਗੈਂਗਸਟਰ ਦੀ ਸ਼ਿਕਾਇਤ ਕਰਨੀ ਉਸ ਨੂੰ ਬੜੀ ਮਹਿੰਗੀ ਪਈ। ਜਿਸ ਕਾਰਨ ਉਸਨੂੰ ਗੈਂਗਸਟਰਾਂ ਵੱਲੋਂ ਦਿੱਤੀਆਂ ਧਮਕੀਆਂ ਕਾਰਨ ਲੰਬੇ ਸਮੇਂ ਤੱਕ ਮਾਨਸਿਕ ਪੀੜਾ ਝੱਲਣੀ ਪਈ। ਪੀੜਤ ਔਰਤ ਨਾਲ ਆਈ ਉਸਦੀ ਭੈਣ ਨੇ 12 ਸਾਲ ਬਾਅਦ ਭੈਣ ਦੀ ਘਰ ਵਾਪਸੀ ਕਰਵਾਉਣ ਲਈ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement
Advertisement