ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੈਵਲ ਏਜੰਟ ਖ਼ਿਲਾਫ਼ ਕਾਰਵਾਈ ਲਈ ਟੈਂਕੀ ’ਤੇ ਡਟੀ ਔਰਤ

08:32 AM Aug 04, 2024 IST
ਪਿੰਡ ਰੰਗੀਆਂ ਦੀ ਟੈਂਕੀ ’ਤੇ ਡਟੀ ਕਿਰਨਜੀਤ ਕੌਰ ਨਾਲ ਗੱਲਬਾਤ ਕਰਦਾ ਹੋਇਆ ਕਿਸਾਨ ਆਗੂ।

ਬੀਰਬਲ ਰਿਸ਼ੀ
ਸ਼ੇਰਪੁਰ, 3 ਅਗਸਤ
ਪਿੰਡ ਰੰਗੀਆਂ ਵਿੱਚ ਟਰੈਵਲ ਏਜੰਟ ਖ਼ਿਲਾਫ਼ ਕਾਰਵਾਈ ਦਾ ਮਾਮਲਾ ਭਖਣ ਲੱਗਾ ਹੈ। ਜਾਣਕਾਰੀ ਅਨੁਸਾਰ ਪੁੱਤਰ ਨੂੰ ਯੂਐੱਸਏ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 25 ਲੱਖ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ ਲਾਉਂਦੇ ਹੋਏ ਸਬੰਧਤ ਏਜੰਟ ਦੇ ਪਿੰਡ ਰੰਗੀਆਂ ਦੀ ਵਾਟਰ ਵਰਕਸ ’ਤੇ ਚੜ੍ਹੀ ਕਿਰਨਜੀਤ ਕੌਰ ਆਪਣੀਆਂ ਮੰਗਾਂ ਲਈ ਟੈਂਕੀ ’ਤੇ ਡਟੀ ਰਹੀ।
ਇਸ ਦੌਰਾਨ ਹੋਰ ਵਿਅਕਤੀ ਸਾਹਮਣੇ ਆਉਣ ਮਗਰੋਂ ਉਕਤ ਵਾਟਰ ਵਰਕਸ ਸਬੰਧਤ ਏਜੰਟ ਦੇ ਸਤਾਏ ਲੋਕਾਂ ਦੇ ਸੰਘਰਸ਼ ਦਾ ਕੇਂਦਰ ਬਿੰਦੂ ਬਣਦੀ ਜਾ ਰਹੀ ਹੈ। ਕਿਰਨਜੀਤ ਕੌਰ ਦੇ ਸੰਘਰਸ਼ ਨੂੰ ਉਸ ਵੇਲੇ ਹੁੰਗਾਰਾ ਮਿਲਿਆ ਜਦੋਂ ਉਸ ਦੇ ਪਿੰਡ ਵਜ਼ੀਦਕੇ ਖੁਰਦ ਤੋਂ ਇਲਾਵਾ ਵਜ਼ੀਦਕੇ ਕਲਾਂ, ਹਮੀਦੀ, ਅਮਲਾ ਸਿੰਘ ਵਾਲਾ ਅਤੇ ਗੁਰਮ ਪਿੰਡ ਤੋਂ ਪੰਜ ਦਰਜਨ ਤੋਂ ਵੱਧ ਔਰਤਾਂ ਤੇ ਮਰਦ ਵਾਟਰ ਵਰਕਸ ਦੇ ਹੇਠਾਂ ਡਟੇ ਰਹੇ। ਉਕਤ ਏਜੰਟ ਤੋਂ ਦੁਖੀ ਭਾਗਵਤੀ ਚਰਨ ਦਾਸ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਉਸ ਦੀ ਧੀ ਨੀਲਮ ਸ਼ਰਮਾ ਸੰਗਰੂਰ ਵਿਆਹੀ ਹੋਈ ਹੈ ਜਿਸ ਦੀ ਧੀ ਨੂੰ ਕੈਨੇਡਾ ਸਟੱਡੀ ਵੀਜ਼ੇ ’ਤੇ ਭੇਜਣ ਲਈ ਉਨ੍ਹਾਂ ਤੋਂ 17.80 ਲੱਖ ਰੁਪਏ ਲਏ ਜਿਸ ਦੀ ਦਰਖਾਸਤ ਪੁਲੀਸ ਨੂੰ ਦੇਣ ਮਗਰੋਂ ਹਾਲੇ ਵੀ 7 ਲੱਖ ਰੁਪਏ ਦੀ ਬਕਾਇਆ ਰਾਸ਼ੀ ਏਜੰਟ ਵੱਲ ਖੜ੍ਹੀ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ ਨੇ ਦਾਅਵਾ ਕੀਤਾ ਕਿ ਸੰਗਰੂਰ ਬਰਨਾਲੇ ਦੇ ਹੋਰ ਉਹ ਲੋਕ ਆ ਕੇ ਮਿਲ ਰਹੇ ਹਨ ਜਿਹੜੇ ਕਥਿਤ ਤੌਰ ’ਤੇ ਉਕਤ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਖ਼ਬਰ ਲਿਖੇ ਜਾਣ ਮੌਕੇ ਪੁਲੀਸ ਸਦਰ ਧੂਰੀ aਦੇ ਐੱਸਐੱਚਓ ਕਰਮਜੀਤ ਸਿੰਘ ਪੁੱਜੇ ਹੋਏ ਸਨ ਜਿਨ੍ਹਾਂ ਵੱਲੋਂ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਅਸਫ਼ਲ ਹੋ ਕੇ ਰਹਿ ਗਈ ਉਂਜ ਪੁਲੀਸ ਟੀਮ ਹਾਲੇ ਵੀ ਘਟਨਾ ਸਥਾਨ ’ਤੇ ਮੌਜੂਦ ਸੀ। ਚੌਕੀ ਇੰਚਾਰਜ ਓਂਕਾਰ ਸਿੰਘ ਨੇ ਦੱਸਿਆ ਕਿ ਪੈਸਿਆਂ ਦਾ ਲੈਣ-ਦੇਣ ਬਰਨਾਲਾ ਜ਼ਿਲ੍ਹੇ ਵਿੱਚ ਹੋਇਆ ਹੈ ਅਤੇ ਕੇਸ ਉਥੋਂ ਦਾ ਹੀ ਬਣਦਾ ਹੈ। ਪਿੰਡ ਰੰਗੀਆਂ ਦਾ ਏਜੰਟ ਹੋਣ ਕਾਰਨ ਸਬੰਧਤ ਪਰਿਵਾਰ ਨੇ ਇਸ ਟੈਂਕੀ ਦੀ ਚੋਣ ਕੀਤੀ ਹੈ। ਏਜੰਟ ਦਾ ਚਾਚਾ ਪਹਿਲਾਂ ਹੀ ਦੱਸ ਚੁੱਕਿਆ ਹੈ ਕਿ ਏਜੰਟ ਦਾ ਪਿਉ ਆਪਣੇ ਪੁੱਤ ਨੂੰ ਬੇਦਖਲ ਕਰ ਚੁੱਕਾ ਹੈ।

Advertisement

Advertisement
Advertisement