For the best experience, open
https://m.punjabitribuneonline.com
on your mobile browser.
Advertisement

ਔਰਤ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ

08:40 AM Jul 09, 2024 IST
ਔਰਤ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ
ਵਿਰਲਾਪ ਕਰਦੇ ਹੋਏ (ਇਨਸੈੱਟ) ਮ੍ਰਿਤਕਾ ਹਰਜਿੰਦਰ ਕੌਰ ਦੇ ਪਰਿਵਾਰਕ ਮੈਂਬਰ। -ਫੋਟੋ: ਵਿਸ਼ਾਲ ਕੁਮਾਰ
Advertisement

ਰਣਬੀਰ ਸਿੰਘ ਿਮੰਟੂ
ਚੇਤਨਪੁਰਾ, 8 ਜੁਲਾਈ
ਕਸਬਾ ਰਾਜਾਸਾਂਸੀ ਵਿੱਚ ਕੁੱਝ ਨੌਜਵਾਨਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਔਰਤ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ ਚਾਰ ਮਹੀਨਿਆਂ ਦਾ ਬੱਚਾ ਵੀ ਔਰਤ ਦੇ ਨਾਲ ਸੀ। ਮ੍ਰਿਤਕਾ ਦੀ ਪਛਾਣ ਹਰਜਿੰਦਰ ਕੌਰ ਵਜੋਂ ਹੋਈ ਹੈ। ਪੁਲੀਸ ਨੇ ਇਸ ਸਬੰਧੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋ ਨੌਜਵਾਨ ਕੰਧ ਟੱਪ ਕੇ ਘਰ ਆਏ ਅਤੇ ਹਰਜਿੰਦਰ ਦੇ ਪਤੀ ਕੋਲੋਂ ਬਦਲਾ ਲੈਣ ਲਈ ਹਰਜਿੰਦਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਡੀਐੱਸਪੀ ਕਰਨ ਸ਼ਰਮਾ ਤੇ ਐੱਸਐੱਚਓ ਅਜੈਪਾਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਵ ਅਤੇ ਨਿਸ਼ਾਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋ ਕੁ ਦਿਨ ਪਹਿਲਾਂ ਅੰਮ੍ਰਿਤਸਰ ਕਚਹਿਰੀ ਵਿੱਚ ਲਵ ਅਤੇ ਨਿਸ਼ਾਨ ਦੀ ਹਰਜਿੰਦਰ ਕੌਰ ਦੇ ਪਤੀ ਭਗਵੰਤ ਸਿੰਘ ਮੰਨਾ ਭੱਟੀ ਨਾਲ ਤਕਰਾਰ ਹੋ ਗਈ ਸੀ। ਬੀਤੀ ਰਾਤ ਲਵ ਤੇ ਨਿਸ਼ਾਨ ਨੇ ਭਗਵੰਤ ਸਿੰਘ ਦੇ ਘਰ ਅੱਗੇ ਖੜ੍ਹੇ ਹੋ ਕੇ ਉਸ ਨੂੰ ਧਮਕੀਆਂ ਦਿੱਤੀਆਂ ਸਨ। ਅੱਜ ਦੁਪਹਿਰ ਕਰੀਬ 1 ਵਜੇ ਜਦੋਂ ਲਵ ਤੇ ਨਿਸ਼ਾਨ ਉਸ ਨੂੰ ਦੁਬਾਰਾ ਮਿਲਣ ਆਏ ਤਾਂ ਉਨ੍ਹਾਂ ਨੂੰ ਭਗਵੰਤ ਸਿੰਘ ਘਰ ਨਾ ਮਿਲਿਆ ਜਿਸ ਕਾਰਨ ਉਨ੍ਹਾਂ ਉਸ ਦੇ ਘਰ ਵੜ ਕੇ ਉਸ ਦੀ ਪਤਨੀ ਹਰਜਿੰਦਰ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਡੀਐੱਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਚੋਂ ਕੁਲਦੀਪ ਸਿੰਘ ਤੇ ਅਜੈ ਉਰਫ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Advertisement
Author Image

joginder kumar

View all posts

Advertisement