ਔਰਤ ਨੇ ਦੁਕਾਨ ’ਚ ਅੱਗ ਲਾਈ
07:41 AM Feb 04, 2025 IST
Advertisement
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 3 ਫਰਵਰੀ
ਇੱਥੋਂ ਦੇ ਨਲਾਸ ਰੋਡ ਸਥਿਤ ਸਵਾਸਤਿਕ ਟਰੇਡਰਜ਼ ਨਾਮਕ ਇਕ ਦੁਕਾਨ ਨੂੰ ਇਕ ਮਹਿਲਾ ਵੱਲੋਂ ਅੱਧੀ ਰਾਤ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਮਾਲਕ ਹਰਿੰਦਰ ਭਾਰਦਵਾਜ ਅਤੇ ਲੀਗਲ ਐਡਵਾਈਜ਼ਰ ਮੁਦਿੱਤ ਭਾਰਦਵਾਜ ਨੇ ਦੱਸਿਆ ਕਿ 29-30 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਜਦੋਂ ਸਵੇਰੇ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦਾ ਸਾਮਾਨ ਸੁਆਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਦੀ ਜਾਂਚ ਮਗਰੋਂ ਪਤਾ ਲੱਗਾ ਕਿ ਗੁਆਂਢ ਵਿੱਚ ਰਹਿੰਦੀ ਇਕ ਔਰਤ ਨੇ ਦੁਕਾਨ ’ਚ ਅੱਗ ਲਾਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨ ’ਚੋਂ ਚੈੱਕ ਤੇ ਨਕਦੀ ਵੀ ਗਾਇਬ ਸੀ। ਭਾਰਦਵਾਜ ਨੇ ਦੱਸਿਆ ਕਿ ਇਸ ਸਬੰਧੀ ਬੱਸ ਸਟੈਂਡ ਚੌਕੀ ਵਿਖੇ ਸੂਚਨਾ ਦਿੱਤੀ ਪਰ ਪੁਲੀਸ ਵੱਲੋਂ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਚੌਕੀ ਇੰਚਾਰਜ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
Advertisement
Advertisement
Advertisement