ਮਹਿਲਾ ਨਾਲ ਛੇੜ-ਛਾੜ; ਕੌਂਸਲਰ ਸਣੇ ਦੋ ਖ਼ਿਲਾਫ਼ ਕੇਸ ਦਰਜ
06:14 AM Feb 07, 2025 IST
Advertisement
ਪੱਤਰ ਪ੍ਰੇਰਕ
ਫਗਵਾੜਾ, 6 ਫਰਵਰੀ
ਇੱਥੋਂ ਦੀ ਸਿਟੀ ਪੁਲੀਸ ਨੇ ਭਾਜਪਾ ਕੌਂਸਲਰ ਤੇ ਪੱਤਰਕਾਰ ਵੱਲੋਂ ਮਹਿਲਾ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਮਾਮਲੇ ’ਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਐੱਸਐੱਚਓ (ਸਿਟੀ) ਅਮਨਦੀਪ ਨਾਹਰ ਨੇ ਦੱਸਿਆ ਕਿ ਮਹਿਲਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀ ਸਾਡੇ ਵਾਕਫ਼ਕਾਰ ਸਨ ਤੇ ਕਿਸੇ ਵਪਾਰਕ ਮੀਟਿੰਗ ਨੂੰ ਲੈ ਕੇ ਉਸ ਨੂੰ ਇੱਥੇ ਬੁਲਾਇਆ ਗਿਆ ਸੀ। ਇਸ ਦੌਰਾਨ ਉਸ ਨੂੰ ਬਾਬਾ ਗਧੀਆ ਖੇਤਰ ’ਚ ਇੱਕ ਦਫ਼ਤਰ ’ਚ ਸੱਦਿਆ ਗਿਆ। ਇੱਥੇੇ ਉਸ ਨਾਲ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਗਰੋਂ ਉਸ ਨੇ ਪੁਲੀਸ ਕੋਲ ਪਹੁੰਚ ਕੀਤੀ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇੇ ਕੇਸ ਦਰਜ ਕੀਤਾ ਹੈ।
Advertisement
Advertisement
Advertisement