ਔਰਤ ਦੋ ਬੱਚਿਆਂ ਸਮੇਤ ਲਾਪਤਾ
10:53 AM Jun 08, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਜੂਨ
ਅੰਬਾਲਾ ਕੈਂਟ ਦੇ ਸੁੰਦਰ ਨਗਰ ਦੀ ਰਹਿਣ ਵਾਲੀ 33 ਸਾਲਾ ਸ਼ਾਦੀਸ਼ੁਦਾ ਔਰਤ ਆਪਣੇ ਦੋ ਬੱਚਿਆਂ ਸਮੇਤ ਸ਼ੱਕੀ ਹਾਲਤਾਂ ਵਿਚ ਲਾਪਤਾ ਹੋ ਗਈ। ਪਤਨੀ ਅਤੇ ਬੱਚਿਆਂ ਦਾ ਕੋਈ ਸੁਰਾਗ ਨਾ ਲੱਗਣ ਤੋਂ ਬਾਅਦ ਪੀੜਤ ਨੇ ਥਾਣੇ ਵਿਚ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਜਾਣ ਸਮੇਂ ਔਰਤ ਆਪਣੇ ਨਾਲ ਗਹਿਣੇ ਅਤੇ ਕੱਪੜੇ ਵੀ ਲੈ ਗਈ ਹੈ। ਸੁੰਦਰ ਨਗਰ ਨਿਵਾਸੀ ਸੁਰੇਸ਼ ਨੇ ਪੁਲੀਸ ਨੂੰ ਦੱਸਿਆ ਕਿ ਵੀਰਵਾਰ ਨੂੰ ਉਹ ਆਪਣੇ ਕੰਮ ’ਤੇ ਆਇਆ ਸੀ। ਰਾਤ 8.30 ਵਜੇ ਜਦੋਂ ਵਾਪਸ ਗਿਆ ਤਾਂ ਦੇਖਿਆ ਕਿ ਘਰ ਤਾਲਾ ਲਟਕਿਆ ਹੋਇਆ ਸੀ। ਪਤਨੀ ਦਾ ਫੋਨ ਬੰਦ ਆ ਰਿਹਾ ਸੀ। ਪੀੜਤ ਨੇ ਦੱਸਿਆ ਕਿ ਘਰ ਵਿੱਚ ਉਸ ਦੀ ਪਤਨੀ ਅਤੇ ਬੱਚਿਆਂ ਦੇ ਕੱਪੜੇ ਨਹੀਂ ਸਨ। ਥਾਣਾ ਪੜਾਓ ਪੁਲੀਸ ਨੇ ਪੀੜਤ ਦੀ ਸ਼ਿਕਾਇਤ ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement