ਪਤੀ ਨਾਲ ਤਕਰਾਰ ਮਗਰੋਂ ਔਰਤ ਸ਼ੱਕੀ ਹਾਲਤ ਵਿਚ ਲਾਪਤਾ
07:27 AM Sep 16, 2023 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਸਤੰਬਰ
ਪੈਸਿਆਂ ਦੇ ਲੈਣ-ਦੇਣ ਤੋਂ ਪਤੀ ਨਾਲ ਹੋਏ ਤਕਰਾਰ ਤੋਂ ਬਾਅਦ ਅਗਲੇ ਦਿਨ ਔਰਤ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈ। ਪਤੀ ਨੇ ਪੁਲੀਸ ਕੋਲ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਹੈ।ਪਤੀ ਦਾ ਕਹਿਣਾ ਹੈ ਕਿ ਜੇ ਪਤਨੀ ਨੇ ਨਹੀਂ ਆਉਣਾ ਤਾਂ ਇਕ ਵੇਰ ਦੱਸ ਦੇਵੇ ਤਾ ਕਿ ਬੇਟੀ ਦੀ ਤਸੱਲੀ ਹੋ ਜਾਵੇ। ਸ਼ਹਿਰ ਦੇ ਸਰਸਵਤੀ ਵਿਹਾਰ ਨਿਵਾਸੀ ਧਨੇਸ਼ਵਰ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਆਪਣੀ ਪਤਨੀ ਰਾਜਵਤੀ ਅਤੇ 11 ਸਾਲ ਦੀ ਬੇਟੀ ਨਾਲ ਇੱਥੇ ਰਹਿ ਰਿਹਾ ਹੈ। ਧਨੇਸ਼ਵਰ ਨੇ ਦੱਸਿਆ ਕਿ ਉਸ ਦੀ ਪਤਨੀ ਜਾਣ ਲੱਗਿਆਂ ਘਰੋਂ ਸਾਢੇ 4 ਹਜ਼ਾਰ ਰੁਪਏ ਨਕਦ, ਗਹਿਣੇ, ਬੈਂਕ ਦੀ ਕਾਪੀ ਜਿਸ ਵਿਚ 25 ਹਜ਼ਾਰ ਰੁਪਏ ਹਨ ਅਤੇ ਡਾਕ ਘਰ ਦੀ ਪਾਸ-ਬੁੱਕ ਵੀ ਨਾਲ ਲੈ ਗਈ ਹੈ।
Advertisement
Advertisement