ਆਸਮਾਨੀ ਬਿਜਲੀ ਡਿੱਗਣ ਕਾਰਨ ਮਜ਼ਦੂਰ ਔਰਤ ਦੀ ਮੌਤ, ਧੀ ਝੁਲਸੀ
06:37 PM Apr 11, 2025 IST
Advertisement
ਪੱਤਰਪ੍ਰੇਰਕ
ਟੋਹਾਣਾ, 11 ਅਪਰੈਲ
Advertisement
ਇਥੋਂ ਦੇ ਪਿਡ ਨਾਂਗਲਾ ਵਿੱਚ ਬੀਤੀ ਸ਼ਾਮ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਮਜ਼ਦੂਰ ਔਰਤ ਦੀ ਮੌਤ ਹੋ ਗਈ ਅਤੇ ਉਸਦੀ ਧੀ ਝੁਲਸ ਗਈ। ਮ੍ਰਿਤਕ ਔਰਤ ਰਾਧਾ (40) ਤੇ ਉਸਦੀ ਧੀ ਖੇਤ ਵਿੱਚੋ ਸਿੱਟੇ ਤੇ ਛੋਲਿਆਂ ਦੇ ਦਾਣੇ ਚੁੱਗ ਕੇ ਵਾਪਸ ਆ ਰਹੀਆਂ ਸਨ। ਇਸ ਦੌਰਾਨ ਹਨੇਰੀ ਅਤੇ ਮੀਂਹ ਆਉਣ ਕਾਰਨ ਉਹ ਰਸਤੇ ਵਿੱਚ ਇਕ ਦਰਖ਼ਤ ਹੇਠਾਂ ਖੜ੍ਹ ਗਈਆਂ ਅਤੇ ਅਚਾਨਕ ਆਸਮਾਨੀ ਬਿਜਲੀ ਡਿੱਗ ਗਈ। ਹਾਦਸੇ ਦੀ ਸੁਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਦੋਹਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾ ਨੇ ਰਾਧਾ ਨੂੰ ਮ੍ਰਿ੍ਤਕ ਐਲਾਨਦਿਆਂ ਉਸਦੀ ਧੀ ਨੂੰ ਨਿੱਜੀ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੀਆਂ 4 ਧੀਆਂ ਅਤੇ ਇਕ ਪੁੱਤਰ ਹੈ। ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਦੀ ਮਾਲੀ ਮਦਦ ਲਈ ਸੂੁਬਾ ਸਰਕਾਰ ਤੋਂ ਮੰਗ ਕੀਤੀ ਹੈ।
Advertisement
Advertisement
Advertisement