ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਾਵਾ ਬੋਦਲਾਂ ’ਚ ਔਰਤ ਦੀ ਹੱਤਿਆ

07:49 AM Apr 11, 2024 IST

ਪੱਤਰ ਪ੍ਰੇਰਕ
ਲੰਬੀ, 10 ਅਪਰੈਲ
ਸਰਾਵਾ ਬੋਦਲਾਂ ਵਿੱਚ ਰਿਸ਼ਤੇਦਾਰੀ ਵਿੱਚੋਂ ਵਿਅਕਤੀ ਨਾਲ ਬਤੌਰ ਪਤਨੀ ਰਹਿੰਦੀ ਔਰਤ ਦੀ ਹੱਤਿਆ ਕਰ ਦਿੱਤੀ ਗਈ। ਇਸ ਦੇ ਦੋਸ਼ਾਂ ਤਹਿਤ ਥਾਣਾ ਕਬਰਵਾਲਾ ਵਿੱਚ ਉਸ ਦੇ ਕਥਿਤ ਪਤੀ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕਾ ਕਿਰਨਾ ਆਪਣੇ ਪਤੀ ਜਸਵਿੰਦਰ ਸਿੰਘ ਨੂੰ ਛੱਡ ਕੇ ਰਿਸ਼ਤੇਦਾਰੀ ਵਿੱਚੋਂ ਸਤਨਾਮ ਸਿੰਘ ਨਾਲ ਬਤੌਰ ਪਤਨੀ ਰਹਿਣ ਲੱਗੀ ਸੀ। ਮ੍ਰਿਤਕਾ ਦੀ ਮਾਂ ਸਲਵਿੰਦਰ ਕੌਰ ਨੇ ਦੱਸਿਆ ਕਿ ਉਹ ਅੱਜ ਆਪਣੀ ਨੂੰਹ ਨਾਲ ਸਰਾਵਾਂ ਬੋਦਲਾ ਜਦੋਂ ਧੀ ਕਿਰਨਾ ਦੇ ਘਰ ਪੁੱਜੀ ਤਾਂ ਸਤਨਾਮ ਅਤੇ ਉਸ ਦਾ ਪਿਤਾ ਬੂਟਾ ਸਿੰਘ ਕਮਰੇ ਵਿੱਚ ਪਏ ਕਣਕ ਵਾਲੇ ਲੋਹੇ ਦੇ ਡਰੰਮ ਵਿੱਚ ਕਿਰਨਾਂ ਨੂੰ ਸੁੱਟ ਰਹੇ ਸਨ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ। ਸਲਵਿੰਦਰ ਕੌਰ ਨੇ ਕਿਹਾ ਕਿ ਸਤਨਾਮ ਅਤੇ ਬੂਟਾ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਇਹ ਵੀ ਕਿਹਾ ਕਿ ਸਤਨਾਮ ਸਿੰਘ ਸ਼ੱਕ ਤਹਿਤ ਕਿਰਨਾ ਦੀ ਕੁੱਟਮਾਰ ਵੀ ਕਰਦਾ ਸੀ।

Advertisement

Advertisement