For the best experience, open
https://m.punjabitribuneonline.com
on your mobile browser.
Advertisement

ਹਾਦਸੇ ਵਿੱਚ ਔਰਤ ਹਲਾਕ, ਇੱਕ ਜ਼ਖ਼ਮੀ

07:13 AM Jun 29, 2024 IST
ਹਾਦਸੇ ਵਿੱਚ ਔਰਤ ਹਲਾਕ  ਇੱਕ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਜਲੰਧਰ, 28 ਜੂਨ
ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਸਥਿਤ ਕਠਾਰ ਵਿੱਚ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੰਤੋਸ਼ ਕੁਮਾਰੀ ਪਤਨੀ ਰਵੀਦੱਤ ਵਾਸੀ ਜੰਡੂਸਿੰਘਾਂ ਆਪਣੇ ਲੜਕੇ ਪਰਮਜੀਤ ਅਤੇ ਹੋਰਨਾਂ ਨਾਲ ਕਠਾਰ ਵਿਖੇ ਰਿਸ਼ਤੇਦਾਰੀ ’ਚ ਅਫਸੋਸ ਕਰਨ ਜਾ ਰਹੀ ਸੀ। ਜਦੋਂ ਉਹ ਗੁਰਦੁਆਰਾ ਸੰਤ ਸਰਵਣ ਦਾਸ ਜੀ ਦੇ ਨੇੜੇ ਪਹੁੰਚੇ ਤਾਂ ਤੇਜ਼ ਰਫਤਾਰ ਮੋਟਰਸਾਈਕਲ ਨੇ ਉਨ੍ਹਾਂ ਵਿਚ ਟਕੱਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਮਨੋਜ ਕੁਮਾਰ ਪੁੱਤਰ ਨਿਸ਼ਚਲ ਕੁਮਾਰ ਵਾਸੀ ਚੌਰਾਲ (ਨਦੋਨ) ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲੀਸ ਅਨੁਸਾਰ ਮਨੋਜ ਕੁਮਾਰ ਸੰਤ ਬਾਬਾ ਭਾਗ ਸਿੰਘ ਯੁਨੀਵਰਸਿਟੀ ਵਿਚ ਪੜ੍ਹਦਾ ਸੀ ਤੇ ਕਿਸੇ ਕੰਮ ਕਾਰਨ ਕਠਾਰ ਆਇਆ ਸੀ ਜਿਸ ਨੂੰ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।

Advertisement

ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਜ਼ਖ਼ਮੀ

ਪਠਾਨਕੋਟ ਵਿੱਚ ਹਾਦਸੇ ਮਗਰੋਂ ਖਤਾਨਾਂ ਵਿੱਚ ਡਿੱਗੀ ਹੋਈ ਕਾਰ।

ਪਠਾਨਕੋਟ: ਮਲਿਕਪੁਰ-ਸੁੰਦਰਚੱਕ ਰੋਡ ’ਤੇ ਪਿੰਡ ਆਸੋਬਾਨਾ ਨਹਿਰ ਪੁਲ ਨੇੜੇ ਕਾਰ ਤੇ ਮੋਟਰਸਾਈਕਲ ਦਰਮਿਆਨ ਟੱਕਰ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਹਸਪਤਾਲ ਦਾਖ਼ਲ ਕਰਵਾਇਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਡੂੰਘੀ ਖੱਡ ਵਿੱਚ ਜਾ ਡਿੱਗਿਆ। ਦੂਜੇ ਪਾਸੇ ਕਾਰ ਚਾਲਕ ਬਿਲਕੁਲ ਸੁਰੱਖਿਅਤ ਹੈ। ਜ਼ਖਮੀ ਨੌਜਵਾਨ ਬਮਿਆਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। -ਪੱਤਰ ਪ੍ਰੇਰਕ

Advertisement
Author Image

sukhwinder singh

View all posts

Advertisement
Advertisement
×