ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟ-ਖੋਹ ਦੌਰਾਨ ਲੁਟੇਰਿਆਂ ਵੱਲੋਂ ਔਰਤ ਜ਼ਖ਼ਮੀ

07:47 AM Apr 26, 2024 IST

ਤਰਨ ਤਾਰਨ: ਪਿੰਡ ਰਸੂਲਪੁਰ ਨੇੜੇ ਆਪਣੇ ਪਤੀ ਦੇ ਮੋਟਰਸਾਈਕਲ ਦੇ ਪਿੱਛੇ ਬੈਠੀ ਇੱਕ ਔਰਤ ਤੋਂ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਦਾ ਪਰਸ ਖੋਹਣ ਸਮੇਂ ਸੜਕ ’ਤੇ ਡਿੱਗ ਜਾਣ ਕਾਰਨ ਔਰਤ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ| ਜ਼ਖਮੀ ਅਮਰਜੀਤ ਕੌਰ ਨੂੰ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਇਸ ਸਬੰਧੀ ਮੋਟਰਸਾਈਕਲ ਚਾਲਕ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਪੁਲੀਸ ਨੇ ਕੇਸ ਦਰਜ ਕੀਤਾ ਹੈ| ਕੁਲਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਤਰਨ ਤਾਰਨ ਆ ਰਿਹਾ ਸੀ ਕਿ ਰਸੂਲਪੁਰ ਨੇੜੇ ਇੱਕ ਮੋਟਰਸਾਈਕਲ ’ਤੇ ਪਿੱਛੋਂ ਆਏ ਲੁਟੇਰਿਆਂ ਵੱਲੋਂ ਉਸ ਦੀ ਪਤਨੀ ਦੇ ਮੋਢੇ ’ਤੇ ਪਾਇਆ ਪਰਸ ਖੋਹਣ ਲੱਗਿਆਂ ਉਹ ਸੜਕ ’ਤੇ ਡਿੱਗ ਗਈ ਜਦਕਿ ਲੁਟੇਰੇ ਪਰਸ ਖੋਹ ਕੇ ਲੈ ਗਏ| ਕੁਲਦੀਪ ਸਿੰਘ ਨੇ ਦੱਸਿਆ ਕਿ ਪਰਸ ਵਿੱਚ 3000 ਰੁਪਏ ਅਤੇ ਉਸ ਦਾ ਸਾਬਕਾ ਸੈਨਿਕ ਦਾ ਮੈਡੀਕਲ ਕਾਰਡ ਆਦਿ ਸੀ| ਜ਼ਖਮੀ ਅਮਰਜੀਤ ਕੌਰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਹੈ| -ਪੱਤਰ ਪ੍ਰੇਰਕ

Advertisement

Advertisement
Advertisement