ਸੜਕ ਹਾਦਸੇ ਵਿੱਚ ਔਰਤ ਦੀ ਮੌਤ, ਦੋ ਜ਼ਖਮੀ
07:22 AM Jul 31, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 30 ਜੁਲਾਈ
ਪਿੰਡ ਮਹਿਮਾ ਭਗਵਾਨਾਂ ਨਜ਼ਦੀਕ ਅੱਜ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਗਈ ਅਤੇ ਦੋ ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਏਮਸ ਹਸਪਤਾਲ ਬਠਿੰਡਾ ਵਿਖ਼ੇ ਭੇਜਿਆ ਗਿਆ। ਮ੍ਰਿਤਕ ਔਰਤ ਦੀ ਸਨਾਖ਼ਤ ਜਸਵੀਰ ਕੌਰ (45) ਪਤਨੀ ਸੁਖਦੇਵ ਸਿੰਘ ਵਾਸੀ ਜੰਡਾਵਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਲਵਪ੍ਰੀਤ ਸਿੰਘ ਆਪਣੀ ਮਾਤਾ ਜਸਵੀਰ ਕੌਰ ਨੂੰ ਮੋਟਰਸਾਈਕਲ ਰਾਹੀਂ ਪਿੰਡ ਬੁਰਜ ਮਹਿਮਾ ਤੋਂ ਆਪਣੇ ਪਿੰਡ ਜੰਡਾਵਾਲਾ ਲਈ ਰਵਾਨਾ ਹੋਇਆ ਸੀ ਤਾਂ ਮਹਿਮਾ ਭਗਵਾਨਾ ਨੇੜੇ ਮੋਟਰਸਾਈਕਲ ਦਾ ਸਤੁਲਨ ਵਿਗੜਨ ਕਾਰਨ ਬਿਜਲੀ ਖੰਭੇ ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਜਸਵੀਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਲਵਪ੍ਰੀਤ ਸਿੰਘ (20) ਸਾਲ ਅਤੇ ਇੱਕ ਹੋਰ ਬੱਚਾ ਸੁਖਮਨ (12) ਸਾਲ ਜ਼ਖ਼ਮੀ ਹੋ ਗਏ।
Advertisement
Advertisement
Advertisement