For the best experience, open
https://m.punjabitribuneonline.com
on your mobile browser.
Advertisement

ਸੱਪ ਦੇ ਡੱਸਣ ਕਾਰਨ ਔਰਤ ਦੀ ਮੌਤ

10:25 AM Jun 08, 2024 IST
ਸੱਪ ਦੇ ਡੱਸਣ ਕਾਰਨ ਔਰਤ ਦੀ ਮੌਤ
Advertisement

ਪੱਤਰ ਪ੍ਰੇਰਕ
ਏਲਨਾਬਾਦ, 7 ਜੂਨ
ਪਿੰਡ ਨਹਿਰਾਣਾ ਵਿੱਚ ਅੱਜ ਸੱਪ ਦੇ ਡੰਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਅੱਜ ਸਵੇਰੇ ਇੱਕ 35 ਸਾਲਾ ਔਰਤ ਨੂੰ ਜ਼ਹਿਰੀਲੇ ਸੱਪ ਨੇ ਉਸ ਸਮੇਂ ਡੰਗ ਲਿਆ ਜਦੋਂ ਉਹ ਪਸ਼ੂਆਂ ਨੂੰ ਪੱਠੇ ਪਾ ਰਹੀ ਸੀ। ਜਾਣਕਾਰੀ ਅਨੁਸਾਰ ਸੁਮਨ ਪਤਨੀ ਵਜਿੰਦਰ ਸਹਾਰਨ ਸਵੇਰੇ ਆਪਣੇ ਘਰ ਵਿੱਚ ਪਸ਼ੂਆਂ ਨੂੰ ਪੱਠੇ ਪਾ ਰਹੀ ਸੀ ਕਿ ਅਚਾਨਕ ਹੀ ਇੱਕ ਜ਼ਹਿਰੀਲੇ ਸੱਪ ਨੇ ਉਸ ਦੇ ਡੰਗ ਮਾਰਿਆ ਜਿਸ ਕਾਰਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਸੱਪ ਨੂੰ ਇੱਕ ਮਾਹਿਰ ਵਿਅਕਤੀ ਵੱਲੋਂ ਕਾਬੂ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰ ਵਿਚ ਦੋ ਲੜਕੇ ਹਨ। ਔਰਤ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਬਾਅਦ ਵਿਚ ਮ੍ਰਿਤਕਾ ਦਾ ਸਸਕਾਰ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×