For the best experience, open
https://m.punjabitribuneonline.com
on your mobile browser.
Advertisement

ਬੱਸ ਵਿੱਚੋਂ ਡਿੱਗਣ ਕਾਰਨ ਔਰਤ ਦੀ ਮੌਤ

07:42 AM May 03, 2024 IST
ਬੱਸ ਵਿੱਚੋਂ ਡਿੱਗਣ ਕਾਰਨ ਔਰਤ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 2 ਮਈ
ਇੱਕ ਔਰਤ ਦੀ ਬੱਸ ਵਿਚੋਂ ਡਿੱਗਣ ਨਾਲ ਮੌਤ ਹੋ ਗਈ। ਇਹ ਔਰਤ ਪਿੰਡ ਕਾਹਨਾਂ ਢੇਸੀਆਂ ਤੋਂ ਬੁੰਡਾਲਾ ਦਵਾਈ ਲੈਣ ਗਈ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ ਬਲਵੀਰ ਕੌਰ (68) ਪਤਨੀ ਸੋਹਣ ਲਾਲ ਵਾਸੀ ਕਾਹਨਾਂ ਢੇਸੀਆਂ ਬੱਸ ਰਾਹੀਂ ਬੁੰਡਾਲਾ ਤੋਂ ਦਵਾਈ ਲੈ ਕੇ ਆ ਰਹੀ ਸੀ ਕਿ ਰਸਤੇ ਵਿਚ ਇਕ ਮੋੜ ’ਤੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਮੋੜ ਕੱਟਿਆ ਤੋਂ ਔਰਤ ਬੱਸ ਵਿਚੋਂ ਬਾਹਰ ਡਿੱਗ ਪਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਜਦਕਿ ਬਾਅਦ ਵਿੱਚ ਉਸ ਦੀ ਦੇਰ ਰਾਤ ਮੌਤ ਹੋ ਗਈ। ਪੁਲੀਸ ਨੇ ਕਾਰਵਾਈ ਕਰਦੇ ਹੋਏ ਡਰਾਈਵਰ ਬੰਟੀ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਤਨਗੜ੍ਹ ਜ਼ਿਲ੍ਹਾ ਫ਼ਤਿਹਾਬਾਦ ਹਰਿਆਣਾ ਹਾਲ ਵਾਸੀ ਕਾਹਨਾਂ ਢੇਸੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×