ਭਵਾਨੀਗੜ੍ਹ ਵਿੱਚ ਡੇਂਗੂ ਕਾਰਨ ਔਰਤ ਦੀ ਮੌਤ
08:58 AM Nov 07, 2024 IST
ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਨਵੰਬਰ
ਇੱਥੇ ਸ਼ਹਿਰ ਵਿੱਚ ਡੇਂਗੂ ਨਾਲ ਇਕ ਔਰਤ ਦੀ ਮੌਤ ਹੋ ਗਈ। ਇਸ ਸਬੰਧੀ ਕਾਰੋਬਾਰੀ ਗੁਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਲਕਸ਼ਮੀ ਦੇਵੀ ਨੂੰ ਤੇਜ਼ ਬੁਖਾਰ ਸੀ। ਜਦੋਂ ਅਚਾਨਕ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਗਈ ਤਾਂ ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇੱਥੇ ਹਸਪਤਾਲ ਵਿੱਚ ਕੀਤੇ ਗਏ ਟੈਸਟ ਦੌਰਾਨ ਮਾਤਾ ਦੀ ਡੇਂਗੂ ਦੀ ਰਿਪੋਰਟ ਪਾਜ਼ੇਟਿਵ ਆ ਗਈ। ਮਾਤਾ ਦੀ ਸਿਹਤ ਹੋਰ ਜ਼ਿਆਦਾ ਵਿਗੜਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਡੇਂਗੂ ਦੇ ਖ਼ਾਤਮੇ ਲਈ ਸ਼ਹਿਰ ਵਿੱਚ ਕੋਈ ਵੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਡੇਂਗੂ ਦੇ ਖ਼ਾਤਮੇ ਲਈ ਸਹੀ ਰੂਪ ਵਿੱਚ ਮੁਹਿੰਮ ਚਲਾਈ ਜਾਵੇ।
Advertisement
Advertisement