ਔਰਤ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
08:59 AM Oct 01, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 30 ਸਤੰਬਰ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਰਿਸ਼ੀ ਅਪਾਰਟਮੈਂਟ ਵਸਨੀਕ ਇਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਪੜਤਾਲੀਆ ਅਫਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਮੀਨਾਕਸ਼ੀ (35) ਵਾਸੀ ਰਿਸ਼ੀ ਅਪਾਰਟਮੈਂਟ ਵਜੋਂ ਹੋਈ ਹੈ ਜੋ ਕਿ ਆਪਣੇ ਮਾਪਿਆਂ ਕੋਲ ਰਹਿੰਦੀ ਸੀ। ਉਸ ਦੇ ਮਾਪੇ ਕਿਸੇ ਕੰਮ ਗਏ ਹੋਏ ਸੀ, ਜਿਸ ਦੌਰਾਨ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸਦੇ ਮਾਪਿਆਂ ਨੂੰ ਸੂਚਨਾ ਦੇ ਦਿੱਤੀ ਹੈ ਜਿਨ੍ਹਾਂ ਦੇ ਪਹੁੰਚਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਖੁਦਕੁਸ਼ੀ ਕਰਨ ਦੇ ਕਾਰਨ ਵੀ ਉਸ ਦੇ ਮਾਪਿਆਂ ਦੇ ਪਹੁੰਚਣ ਮਗਰੋਂ ਸਾਹਮਣੇ ਆਉਣਗੇ।
Advertisement
Advertisement
Advertisement