ਗਾਂਜੇ ਸਣੇ ਔਰਤ ਕਾਬੂ
05:22 AM Jun 06, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 5 ਜੂਨ
ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਕ ਔਰਤ ਨੂੰ ਗਾਂਜੇ ਸਣੇ ਕਾਬੂ ਕੀਤਾ ਹੈ। ਸਦਰ ਪੁਲੀਸ ਦੇ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਹਰਿੰਦਰ ਸਿੰਘ ਸਮੇਤ ਟੀਮ ਟੀ-ਪੁਆਇੰਟ ਚੋਟੀਆਂ ਵਿੱਚ ਚੈਕਿੰਗ ਕਰ ਰਹੇ ਸਨ। ਜਾਖਲ ਵਾਲੇ ਪਾਸੇ ਤੋਂ ਆ ਰਹੀ ਇਕ ਔਰਤ ਨੇ ਪੁਲੀਸ ਨੂੰ ਦੇਖ ਕੇ ਲਿਫ਼ਾਫਾ ਸੁੱਟ ਦਿੱਤਾ ਤੇ ਪਿੱਛੇ ਮੁੜਨ ਲੱਗੀ। ਇਸ ਦੌਰਾਨ ਹੌਲਦਾਰ ਰਮਨਜੋਤ ਕੌਰ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਗੁੱਡੀ ਕੌਰ ਵਾਸੀ ਹਰਿਆਉ ਥਾਣਾ ਲਹਿਰਾਗਾਗਾ ਵਜੋਂ ਹੋਈ ਹੈ। ਪੁਲੀਸ ਨੇ ਔਰਤ ਕੋਲੋਂ 800 ਗ੍ਰਾਮ ਗਾਂਜਾ ਬਰਾਮਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement