ਬਠਿੰਡਾ ਹਵਾਈ ਅੱਡੇ ਤੋਂ ਮਹਿਲਾ ਕਾਰਤੂਸ ਸਮੇਤ ਕਾਬੂ
11:36 AM Jun 05, 2025 IST
ਮਨੋਜ ਸ਼ਰਮਾ
ਬਠਿੰਡਾ, 5 ਜੂਨ
Advertisement
ਬਠਿੰਡਾ ਹਵਾਈ ਅੱਡੇ ਉਤੇ ਇੱਕ ਮਹਿਲਾ ਨੂੰ ਪੁਲੀਸ ਨੇ ਚਾਰ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਮਹਿਲਾ ਦੀ ਪਛਾਣ ਪਿਰਤਪਾਲ ਕੌਰ ਪਤਨੀ ਖ਼ੁਸ਼ਵੰਤ ਸਿੰਘ ਵਾਸੀ ਗੁਦਰਾਣਾ ਜ਼ਿਲ੍ਹਾ ਸਿਰਸਾ ਹਰਿਆਣਾ ਵਜੋਂ ਹੋਈ ਹੈ। ਉਕਤ ਮਹਿਲਾ ਬੁੱਧਵਾਰ ਨੂੰ ਅਲਾਇੰਸ ਏਅਰਲਾਈਨ ਰਾਹੀਂ ਸ਼ਾਮ 3.30 ਵਜੇ ਦੇ ਕਰੀਬ ਦਿੱਲੀ ਰਵਾਨਾ ਹੋਣ ਲੱਗੀ ਸੀ। ਪੁਲੀਸ ਅਧਿਕਾਰੀ ਮੁਤਾਬਕ ਉਸ ਦੇ ਬੈਗ ਦੀ ਤਲਾਸ਼ੀ ਲੈਣ ਮੌਕੇ ਉਸ ’ਚੋਂ 4 ਜ਼ਿੰਦਾ ਕਾਰਤੂਸ ਬਰਾਮਦ ਹੋਏ। ਸਥਾਨਕ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement