ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਗਜ਼ਰੀ ਗੱਡੀਆਂ ਚੋਰੀ ਕਰਨ ਤੇ ਵੇਚਣ ਦੇ ਦੋਸ਼ ਹੇਠ ਮਹਿਲਾ ਗ੍ਰਿਫ਼ਤਾਰ

07:54 AM Apr 17, 2024 IST

ਨਵੀਂ ਦਿੱਲੀ, 16 ਅਪਰੈਲ
ਦਿੱਲੀ ਪੁਲੀਸ ਮਹਿੰਗੀਆਂ ਕਾਰਾਂ ਚੋਰੀ ਕਰਨ ਅਤੇ ਵੇਚਣ ਦੇ ਦੋਸ਼ ਹੇਠ ਨੇ ਬਿਹਾਰ ਦੀ ਰਹਿਣ ਵਾਲੀ 37 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਪੂਰਬੀ ਦਿੱਲੀ) ਅਪੂਰਵ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਲਵਲੀ ਸਿੰਘ ਵਜੋਂ ਹੋਈ ਹੈ, ਜੋ ਪਾਟਿਲਪੁਤਰਾ, ਬਿਹਾਰ ਦੀ ਰਹਿਣ ਵਾਲੀ ਹੈ। ਪੁਲੀਸ ਨੇ ਟੋਇਟਾ ਫਾਰਚੂਨਰ ਅਤੇ ਹੁੰਡਈ ਅਲਕਾਜ਼ਾਰ ਸਮੇਤ ਨੌਂ ਐੱਸਯੂਵੀ ਜ਼ਬਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਸ ਦੇ ਪਤੀ ਗੋਵਿੰਦ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਤਿੰਨ ਅਪਰੈਲ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ, ‘‘ਪੁੱਛ-ਪੜਤਾਲ ਦੌਰਾਨ ਗੋਵਿੰਦ ਨੇ ਖੁਲਾਸਾ ਕੀਤਾ ਕਿ ਉਸ ਦੀ ਪਤਨੀ ਲਵਲੀ ਨੇ ਦਿੱਲੀ ਤੋਂ ਕਈ ਲਗਜ਼ਰੀ ਕਾਰਾਂ ਚੋਰੀ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਬਿਹਾਰ ਅਤੇ ਝਾਰਖੰਡ ਵਿੱਚ ਵੇਚ ਦਿੱਤਾ ਸੀ।’’ ਅਪੂਰਵਾ ਨੇ ਦੱਸਿਆ ਕਿ ਲਵਲੀ ਵੱਡੀ ਸੋਸਾਇਟੀ ’ਚ ਰਹਿੰਦੀ ਸੀ ਤਾਂ ਜੋ ਕੋਈ ਉਸ ’ਤੇ ਸ਼ੱਕ ਨਾ ਕਰ ਸਕੇ। ਅਧਿਕਾਰੀ ਨੇ ਕਿਹਾ, ‘‘ਲਵਲੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਅਦਾਲਤ ਨੇ 20 ਦਸੰਬਰ 2023 ਨੂੰ ਉਸ ਨੂੰ ਭਗੌੜਾ ਅਪਰਾਧੀ ਕਰਾਰ ਦਿੱਤਾ ਸੀ। 3 ਅਪਰੈਲ ਨੂੰ ਲਵਲੀ ਨੂੰ ਪਾਟਿਲਪੁਤਰਾ ਇਲਾਕੇ ਤੋਂ ਗ੍ਰਿਫਤਾਰ ਕਰ ਕੇ ਹਿਰਾਸਤ ’ਚ ਲੈ ਲਿਆ ਗਿਆ ਸੀ।’’ ਡੀਸੀਪੀ ਮੁਤਾਬਕ ਪੁੱਛ-ਪੜਤਾਲ ਦੌਰਾਨ ਲਵਲੀ ਨੇ ਪੁਲੀਸ ਨੂੰ ਦੱਸਿਆ ਕਿ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਹ ਇਕ ਬੀਮਾ ਕੰਪਨੀ ’ਚ ਕੰਮ ਕਰਦੀ ਸੀ, ਜਿੱਥੇ ਉਹ ਚੋਰੀ ਦੇ ਵਾਹਨ ਖਰੀਦਣ-ਵੇਚਣ ਵਾਲਿਆਂ ਨੂੰ ਮਿਲੀ। ਇਸ ਮਗਰੋਂ ਉਸ ਦਾ ਪਤੀ ਤੇ ਉਹ ਚੋਰੀ ਦੇ ਵਾਹਨਾਂ ਨੂੰ ਖਰੀਦਣਾ ਅਤੇ ਵੇਚਣਾ ਸ਼ੁਰੂ ਕਰਨ ਲੱਗੇ। -ਪੀਟੀਆਈ

Advertisement

Advertisement
Advertisement