ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਨਾਂ ਮੀਂਹ ਝੀਲ ਬਣੀ ਸਮਾਰਟ ਸ਼ਹਿਰ ਦੀ ਸੜਕ

11:11 AM Oct 14, 2024 IST
ਫੋਕਲ ਪੁਆਇੰਟ ਨੂੰ ਜਾਂਦੀ ਸੜਕ ’ਤੇ ਖੜ੍ਹਾ ਸੀਵਰੇਜ ਦਾ ਪਾਣੀ।

ਸਤਵਿੰਦਰ ਬਸਰਾ
ਲੁਧਿਆਣਾ, 13 ਅਕਤੂਬਰ
ਸਮਾਰਟ ਸ਼ਹਿਰਾਂ ਵਿਚ ਗਿਣੇ ਜਾਂਦੇ ਲੁਧਿਆਣਾ ਵਿੱਚ ਭਾਵੇਂ ਵੱਖ ਵੱਖ ਥਾਵਾਂ ’ਤੇ ਵਿਕਾਸ ਕਾਰਜ ਚੱਲ ਰਹੇ ਹਨ ਪਰ ਹਾਲੇ ਵੀ ਕਈ ਥਾਵਾਂ ’ਤੇ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਥਾਨਕ ਚੰਡੀਗੜ੍ਹ ਰੋਡ ’ਤੇ ਫੋਕਲ ਪੁਆਇੰਟ ਨੂੰ ਜਾਂਦੀ ਸੜਕ ਨੇ ਪਿਛਲੇ ਕਈ ਦਿਨਾਂ ਤੋਂ ਝੀਲ ਦਾ ਰੂਪ ਧਾਰਿਆ ਹੋਇਆ ਹੈ। ਸੜਕ ’ਤੇ ਖੜੇ ਗੰਦੇ ਪਾਣੀ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਵਿੱਚ ਬਹੁਤ ਸਾਰੀਆਂ ਥਾਵਾਂ ’ਤੇ ਨਵੀਆਂ ਸੜ੍ਹਕਾਂ ਅਤੇ ਹੋਰ ਵਿਕਾਸ ਕਾਰਜ ਚੱਲ ਰਹੇ ਹਨ ਪਰ ਦੂਜੇ ਪਾਸੇ ਕਈ ਅਜਿਹੇ ਇਲਾਕੇ ਹਨ ਜਿੱਥੇ ਸੜਕਾਂ ਦੀ ਮਾੜੀ ਹਾਲਤ ਕਰਕੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਮਾੜੇ ਹਾਲਾਤਾਂ ਵਿੱਚ ਰਹਿਣਾ ਪੈ ਰਿਹਾ ਹੈ। ਇੱਥੋਂ ਦੇ ਚੰਡੀਗੜ੍ਹ ਰੋਡ ਨੇੜੇ ਫੋਰਟਿਜ਼ ਹਸਪਤਾਲ ਸਾਹਮਣੇ ਫੋਕਲ ਪੁਆਇੰਟ ਨੂੰ ਜਾਂਦੀ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਘੁੰਮ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਇਸ ਪਾਣੀ ਵਹਾਅ ਇੰਨਾ ਤੇਜ਼ ਹੁੰਦਾ ਹੈ ਕਿ ਇਹ ਫੁਹਾਰੇ ਵਾਂਗ ਉੱਪਰ ਨੂੰ ਉਛਾਲੇ ਮਾਰਦਾ ਹੈ। ਉਨ੍ਹਾਂ ਦੱਸਿਆ ਕਿ ਦੋ ਕੁ ਦਿਨ ਪਹਿਲਾਂ ਤਾਂ ਸੜਕ ’ਤੇ ਪਾਣੀ ਇੰਨਾ ਵੱਧ ਗਿਆ ਸੀ ਕਿ ਸੜਕ ਦੁਆਲੇ ਲੱਗੀਆਂ ਰੇਹੜੀਆਂ ਵੀ ਗੰਦੇ ਪਾਣੀ ਨਾਲ ਘਿਰ ਗਈਆਂ। ਸਥਾਨਕ ਲੋਕਾਂ ਨੇ ਰੋਸ ਜਤਾਇਆ ਕਿ ਇਹ ਸੜਕ ਲੁਧਿਆਣਾ ਦੀ ਧੁੰਨੀ ਵਿੱਚ ਵਸਦੇ ਫੋਕਲ ਪੁਆਇੰਟ ਇਲਾਕੇ ਨੂੰ ਜਾਂਦੀ ਹੈ ਜਿਸ ਤੋਂ ਰੋਜ਼ਾਨਾਂ ਸੈਂਕੜੇ ਵੱਡੀਆਂ-ਛੋਟੀਆਂ ਗੱਡੀਆਂ ਲੰਘਦੀਆਂ ਹਨ। ਇਸ ਪਾਣੀ ਨਾਲ ਸੜਕ ’ਤੇ ਵੱਡੇ ਵੱਡੇ ਟੋਏ ਨਾ ਸਿਰਫ਼ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਰਾਤ ਸਮੇਂ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਦੋ ਪਹੀਆ ਵਾਹਨ ਚਾਲਕਾਂ ਨੂੰ ਹੋਰਨਾਂ ਨਾਲੋਂ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਸੜਕ ਦੇ ਕਿਨਾਰੇ ਰੇਹੜੀਆਂ ਲਗਾਉਂਦੇ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਾਰਨ ਉਨ੍ਹਾਂ ਦੀ ਕਮਾਈ ’ਤੇ ਵੀ ਅਸਰ ਪੈ ਰਿਹਾ ਹੈ। ਇਥੇ ਖੜ੍ਹਾ ਹੋਣਾ ਤਾਂ ਦੂਰ ਕਿਸੇ ਲਈ ਇਥੋਂ ਲੰਘਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਹੱਲ ਕਰੇ ਤਾਂ ਜੋ ਕਿਸੇ ਬਿਮਾਰੀ ਦੇ ਫ਼ੈਲਣ ਦਾ ਖਦਸ਼ਾ ਨਾ ਖੜ੍ਹਾ ਹੋਵੇ।

Advertisement

Advertisement